ਨਵੀਂ ਦਿੱਲੀ: ਰਿਲਾਇੰਸ ਜੀਓ ਬਾਰੇ ਖ਼ਬਰ ਹੈ ਕਿ ਉਹ ਦੁਨੀਆ ਦੇ ਸਭ ਤੋਂ ਵੱਡੇ ਆਰਟੀਫੀਸ਼ੀਅਲ ਇੰਟੇਲੀਜੇਂਸ ਮੰਚਾਂ ‘ਚ ਸ਼ਾਮਲ ਮੁੰਬਈ ‘ਚ ਮੌਜੂਦ ਹੈਪਟਿਕ ਨੂੰ 200 ਕਰੋੜ ਰੁਪਏ ‘ਚ ਖਰੀਦ ਰਹੀ ਹੈ। ਵੀਰਵਾਰ ਨੂੰ ਇੰਕ42ਡੌਟ ਕਾਮ ਦੀ ਇੱਕ ਰਿਪੋਰਟ ਮੁਤਾਬਕ ਦਸਤਾਵੇਜਾਂ ‘ਤੇ ਇਸੇ ਹਫਤੇ ਦਸਤਖ਼ਤ ਕੀਤੇ ਜਾ ਸਕਦੇ ਹਨ।


ਉੱਧਰ, ਹੈਪਟਿਕ ਨੇ ਇਸ ਮਾਮਲੇ ‘ਤੇ ਕਿਸੇ ਵੀ ਤਰ੍ਹਾਂ ਦੀ ਟਿਪੱਣੀ ਕਰਨ ਤੋਂ ਸਾਫ਼ ਇਨਕਾਰ ਕੀਤਾ ਹੈ। ਰਿਲਾਇੰਸ ਜੀਓ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਬਾਜ਼ਾਰ ‘ਚ ਚਲ ਰਹੀ ਕਿਆਸਾਂ ‘ਤੇ ਟਿੱਪਣੀ ਨਹੀਂ ਕਰਦੀ।

ਜੇਕਰ ਇਹ ਖ਼ਬਰ ਸਹੀ ਹੁੰਦੀ ਹੈ ਤਾਂ ਰਿਲਾਇੰਸ ਜੀਓ ਸਮਾਰਟ ਹੋਮ ਸਪੀਕਰ ਅਤੇ ਆਈਓਟੀ ਨਾਲ ਜੁੜੇ ਹੋਰ ਡਿਵਾਇਸ ਬਣਾਉਣ ਵਾਲੀ ਕੰਪਨੀਆਂ ਅਮੇਜ਼ਨ ਐਲੇਕਸਾ ਅਤੇ ਗੂਗਲ ਅਸਿਸਟੈਂਟ ਨੂੰ ਚੁਣੌਤੀ ਦੇ ਸਕਦਾ ਹੈ।