ਨਵੀਂ ਦਿੱਲੀ : ਸੜਕ ਤੇ ਤੁਰਨ ਵਾਲਿਆਂ ਦੀ ਸੁਰੱਖਿਆ ਨੂੰ ਵਧਾਉਣ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਲਈ ਕੇਂਦਰ ਸਰਕਾਰ ਕੁੱਝ ਹੋਰ ਨਵੇਂ ਕਦਮ ਚੁੱਕਣ ਜਾ ਰਹੀ ਹੈ। ਇਨ੍ਹਾਂ ਕਦਮਾਂ ਵਿੱਚ ਏਅਰਬੈਦ ਤੋਂ ਇਲਾਵਾ ਰਿਅਰ ਵਯੂ ਕੈਮਰਾ ਅਤੇ ਸੈਂਸਰਸ ਨੂੰ ਨਵੀਆਂ ਕਾਰਾਂ ਵਿੱਚ ਦੇਣਾ ਜ਼ਰੂਰੀ ਹੋ ਸਕਦਾ ਹੈ। ਇਨ੍ਹਾਂ ਕਦਮਾਂ ਨਾਲ ਕਾਰ ਦੇ ਪਿੱਛੇ ਮੌਜੂਦ ਲੋਕਾਂ ਖ਼ਾਸਕਰ ਬੱਚਿਆਂ ਦੀ ਸੁਰੱਖਿਆ ਪੁਖ਼ਤਾ ਹੋਵੇਗੀ। ਸਬੰਧਿਤ ਮੰਤਰਾਲੇ ਦੇ ਵਧੀਕ ਸਕੱਤਰ ਅਭੈ ਦਾਮਲੇ ਦੇ ਮੁਤਾਬਕ, ਜਲਦੀ ਹੀ ਇਸ ਬਾਰੇ ਵਿੱਚ ਨੋਟੀਫ਼ਿਕੇਸ਼ਨ ਜਾਰੀ ਹੋ ਸਕਦਾ ਹੈ। ਦਾਮਲੇ ਨੇ ਇਹ ਜਾਣਕਾਰੀ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੀ ਵਰਲਡ ਰੋਡਸ ਮੀਟ ਨਾਲ ਜੁੜੇ ਇੱਕ ਪ੍ਰੋਗਰਾਮ ਦੌਰਾਨ ਦਿੱਤੀ। ਦਾਮਲੇ ਨੇ ਅੱਗੇ ਦੱਸਿਆ ਕਿ ਵੈਸੇ ਤਾਂ ਸਾਰਿਆਂ ਕਾਰਾਂ ਵਿੱਚ ਰਿਅਰ ਵਿਯੂ ਮਿਰਰ ਲੱਗਿਆ ਹੁੰਦਾ ਹੈ, ਜੋ ਕਾਰ ਦੇ ਪਿੱਛੇ ਚੱਲ ਰਹੇ ਵਾਹਨਾਂ ਦੀ ਜਾਣਕਾਰੀ ਦਿੰਦਾ ਹੈ। ਪਰ ਇਨ੍ਹਾਂ ਵਿੱਚ ਸੜਕ 'ਤੇ ਹੇਠਲੇ ਪਾਸੇ (ਬਲਾਇੰਡ ਸਪਾਟ) 'ਤੇ ਮੌਜੂਦ ਕੋਈ ਚੀਜ਼ ਜਾ ਵਿਅਕਤੀ ਵਿਖਾਈ ਨਹੀਂ ਦਿੰਦਾ। ਇਸ ਤੋਂ ਇਲਾਵਾ ਸਰਕਾਰ ਦੀ ਯੋਜਨਾ ਕਾਰਾਂ ਵਿੱਚ ਹਾਈ ਸਪੀਡ ਆਡੀਓ ਵਾਰਨਿੰਗ ਸਿਸਟਮ ਨੂੰ ਜ਼ਰੂਰੀ ਕਰਨ ਦੀ ਹੈ। 80 ਕਿੱਲੋਮੀਟਰ ਪ੍ਰਤੀ ਘੰਟਾ ਤੋ ਜ਼ਿਆਦਾ ਸਪੀਡ ਹੋਣ 'ਤੇ ਹਲਕੀ ਬੀਪ-ਬੀਪ ਦੀ ਆਵਾਜ਼ ਆਉਣੀ ਸ਼ੁਰੂ ਹੋਵੇਗੀ ਅਤੇ 90 ਕਿੱਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਹੋਣ 'ਤੇ ਇਹ ਆਵਾਜ਼ ਤੇਜ਼ ਹੋ ਜਾਵੇਗੀ। ਕਾਰਾਂ ਦੀ ਜਾਂਚ ਅਤੇ ਫਿਟਨੈੱਸ ਸਰਟੀਫਿਕੇਟ ਨਾਲ ਜੁੜੀ ਪ੍ਰਕਿਰਆ ਵੀ ਇੱਕ ਅਕਤੂਬਰ 2018 ਤੋਂ ਆਟੋਮੈਟੇਡ ਹੋ ਜਾਵੇਗੀ। ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੇ ਮਨੁੱਖੀ ਸਹਾਇਤਾ ਦੀ ਜ਼ਰੂਰਤ ਨਹੀਂ ਹੋਵੇਗੀ।ਅਜਿਹੇ ਵਿੱਚ ਡਰਾਇੰਗ ਲਾਇਸੈਂਸ ਦੇ ਲਈ ਟੈੱਸਟ ਪ੍ਰਕਿਰਆ ਵੀ ਆਟੋਮੇਟੇਡ ਹੋ ਜਾਵੇਗੀ।