ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਉਤਾਰਨ ਤੋਂ ਬਾਅਦ ਹੁਣ ਵ੍ਹੱਟਸਐਪ ਦੋ ਨਵੇਂ ਫੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚ ਇੱਕ ਹੈ ਕੌਲ ਸਵਿੱਚ ਮੋਡ ਕੇ ਦੂਜਾ ਹੈ ਵੌਇਸ ਲੌਕਡ ਰਿਕਾਰਡਿੰਗ।

ਇਹ ਦੋਵੇਂ ਫੀਚਰਜ਼ ਵ੍ਹੱਟਸਐਪ ਐਂਡ੍ਰੌਇਡ ਦੇ ਬੀਟਾ ਵਰਸ਼ਨ ਵਿੱਚ ਵੇਖੇ ਗਏ ਹਨ। ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ-ਵੌਇਸ ਕਾਲ ਸਵਿੱਚ ਫੀਚਰ ਬਾਰੇ ਦੱਸਦੇ ਹਾਂ। ਇਸ ਰਾਹੀਂ ਜੇਕਰ ਤੁਸੀਂ ਵ੍ਹੱਟਸਐਪ ਰਾਹੀਂ ਕਿਸੇ ਨਾਲ ਵੌਇਸ ਕਾਲ ਕਰਨ ਦੇ ਦੌਰਾਨ ਹੀ ਵੀਡੀਓ ਕਾਲ 'ਤੇ ਸ਼ਿਫਟ ਕਰ ਸਕੋਂਗੇ। ਇਸ ਲਈ ਤੁਹਾਨੂੰ ਆਪਣਾ ਆਡੀਓ ਕਾਲ ਅੱਧ ਵਿਚਾਲੇ ਕੱਟਣ ਦੀ ਵੀ ਲੋੜ ਨਹੀਂ ਰਹੇਗੀ।

ਦੂਜੇ ਫੀਚਰ ਦੀ ਗੱਲ ਕਰੀਏ ਤਾਂ ਹੁਣ ਵ੍ਹੱਟਸਐਪ 'ਤੇ ਵੌਇਸ ਨੋਟ ਭੇਜਣ ਦਾ ਨਵਾਂ ਤੇ ਸੌਖਾ ਤਰੀਕਾ ਮਿਲਣ ਵਾਲਾ ਹੈ। ਇਸ ਸਮੇਂ ਵ੍ਹੱਟਸਐਪ 'ਤੇ ਧੁਨੀ ਜਾਂ ਆਵਾਜ਼ ਸੰਦੇਸ਼ ਭੇਜਣ ਲਈ ਮਾਈਕ ਵਾਲੇ ਆਈਕਨ ਨੂੰ ਦੱਬ ਕੇ ਰੱਖਣਾ ਪੈਂਦਾ ਹੈ। ਜਿੰਨਾ ਲੰਮਾਂ ਵੌਇਸ ਮੈਸੇਜ ਭੇਜਣਾ ਹੈ ਓਨਾ ਸਮਾਂ ਆਈਕਲ ਨੂੰ ਦਬਾਉਣਾ ਪੈਂਦਾ ਹੈ। ਹੁਣ ਇਸ ਲਗਾਤਾਰ ਦਬਾਉਣ ਦੇ ਝੰਜਟ ਤੋਂ ਕੰਪਨੀ ਲੌਕ ਵਾਇਸ ਨੋਟ ਦੀ ਸੁਵਿਧਾ ਨਾਲ ਮੁਕਤੀ ਦਿਵਾਉਣ ਵਾਲੀ ਹੈ।

ਫ਼ਿਲਹਾਲ ਇਹ ਦੋਵੇਂ ਫੀਚਰ ਐਂਡ੍ਰੌਇਡ ਦੇ ਬੀਟਾ ਵਰਸ਼ਨ ਲਈ ਹੀ ਉਪਲਬਧ ਹਨ। ਆਸ ਹੈ ਕਿ ਕੰਪਨੀ ਛੇਤੀ ਹੀ ਇਨ੍ਹਾਂ ਨੂੰ ਸਾਰੇ ਯੂਜ਼ਰਜ਼ ਲਈ ਉਪਲਬਧ ਕਰਵਾਏਗੀ।