ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ ਹੈ। ਇਸ ਪਲਾਨ ਨਾਲ ਵੋਡਾਫੋਨ ਏਅਰਟੈੱਲ ਤੇ ਰਿਲਾਇੰਸ ਜੀਓ ਨੂੰ ਟੈਲੀਕਾਮ ਬਾਜ਼ਾਰ ਵਿੱਚ ਕਰੜੀ ਟੱਕਰ ਦੇਣ ਦੀ ਤਿਆਰੀ ਵਿੱਚ ਹੈ। ਆਪਣੇ ਨਵੇਂ ਪਲਾਨ ਵਿੱਚ ਕੰਪਨੀ 349 ਰੁਪਏ ਦੇ ਰੀਚਾਰਜ 'ਤੇ ਹਰ ਦਿਨ 1.5 ਜੀਬੀ ਡੇਟਾ ਤੇ ਆਨਲਿਮਟਿਡ ਲੋਕਲ-ਐਸ.ਟੀ.ਡੀ. ਕਾਲ ਵੀ ਦੇ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਲਈ ਹੋਵੇਗੀ।
ਇਸ ਪਲਾਨ ਵਿੱਚ ਕਾਲ ਲਈ ਲਿਮਟ ਵੀ ਰੱਖੀ ਗਈ ਹੈ ਜਿਸ ਵਿੱਚ ਹਰ ਦਿਨ ਯੂਜ਼ਰ 250 ਮਿੰਟ ਤੇ ਇੱਕ ਹਫਤੇ ਵਿੱਚ ਵੱਧ ਤੋਂ ਵੱਧ 1000 ਮਿੰਟ ਫਰੀ ਕਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ ਪਲਾਨ ਵਿੱਚ ਕਸਟਮਰ ਨੂੰ ਵੋਡਾਫੋਨ ਪਲੇ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਇਸ ਤਰ੍ਹਾਂ ਨਵੇਂ 349 ਰੁਪਏ ਦੇ ਪਲਾਨ ਵਿੱਚ ਹੁਣ ਹਰ ਮਹੀਨੇ 42 ਜੀਬੀ ਡੇਟਾ ਮਿਲੇਗਾ। ਦੱਸਣਯੋਗ ਹੈ ਕਿ ਜੀਓ ਦੇ ਜਵਾਬ ਵਿੱਚ ਏਅਰਟੈੱਲ ਨੇ ਵੀ ਆਪਣੇ 349 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ 349 ਰੁਪਏ ਵਿੱਚ ਏਅਰਟੈਲ ਯੂਜ਼ਰ ਨੂੰ 28 ਦਿਨਾਂ ਤੱਕ ਹਰ ਦਿਨ 1.5 ਜੀਬੀ ਡੇਟਾ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ 1 ਜੀਬੀ ਡੇਟਾ ਹਰ ਦਿਨ ਮਿਲਦਾ ਸੀ।
ਵੋਡਾਫੋਨ ਨੇ ਗਾਹਕਾਂ ਲਈ 458 ਰੁਪਏ ਦਾ ਪਲਾਨ ਲਿਆਂਦਾ ਹੈ। ਇਸ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਰੇ ਪ੍ਰੀਪੇਡ ਯੂਜਰਜ਼ 3ਜੀ/4ਜੀ ਦੋਹਾਂ ਹੀ ਹੈਂਡਸੈੱਟ 'ਤੇ ਰੋਜ਼ਾਨਾ 1 ਜੀਬੀ ਡੇਟਾ ਹੈ ਤੇ ਅਨਲਿਮਿਲਿਡ ਕਾਲਿੰਗ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 100 ਮੈਸੇਜ ਹਰ ਦਿਨ ਦਿੱਤੇ ਜਾਣਗੇ। ਇਸ ਪਲਾਨ ਦੀ ਮਿਆਦ 70 ਦਿਨ ਹੈ। ਅਨਲਿਮਟਿਡ ਕਾਲ ਲਈ ਵੋਡਾਫੋਨ ਨੇ ਇਸ ਪਲਾਨ ਵਿੱਚ ਵੀ ਸ਼ਰਤ ਰੱਖੀ ਹੈ। ਯੂਜ਼ਰ ਇੱਕ ਦਿਨ ਵਿੱਚ 250 ਮਿੰਟ ਤੱਕ ਕਾਲ ਕਰ ਸਕਦਾ ਹੈ ਤੇ ਇੱਕ ਹਫਤੇ ਵਿੱਚ 1000 ਮਿੰਟ ਹੀ ਕਾਲ ਕੀਤੀ ਜਾ ਸਕਦੀ ਹੈ।