ਨਵੀਂ ਦਿੱਲੀ: ਰਿਲਾਇੰਸ ਜੀਓ ਤੋਂ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਹਾਸਲ ਕੀਤੇ ਜਾ ਸਕਦੇ ਹਨ। ਗਾਹਕ ਅੱਜ ਤੋਂ ਜੀਓ ਦੇ ਆਨਲਾਈਨ ਪਲੇਟਫਾਰਮ 'ਤੇ ਇਨ੍ਹਾਂ ਫ਼ੋਨਾਂ ਲਈ ਪ੍ਰੀ-ਬੁਕਿੰਗ ਕਰਵਾ ਸਕਦੇ ਹਨ। ਗਾਹਕ ਜੀਓ ਦੀ ਵੈਬਸਾਈਟ, ਰਿਲਾਇੰਸ ਡਿਜ਼ੀਟਲ ਤੇ ਮਾਈ ਜੀਓ ਸਟੋਰਾਂ 'ਤੇ ਫ਼ੋਨ ਬੁੱਕ ਕਰਵਾ ਸਕਦੇ ਹਨ। ਜੀਓ ਇਨ੍ਹਾਂ ਆਈਫ਼ੋਨਜ਼ ਵਿੱਚ ਈ-ਸਿਮ ਫੀਚਰ ਸ਼ੁਰੂ ਕਰਕੇ ਦੇਵੇਗਾ। ਇਸ ਨਾਲ ਪ੍ਰੀ-ਪੇਡ ਤੇ ਪੋਸਟਪੇਡ ਦੋਵੇਂ ਗਾਹਕਾਂ ਨੂੰ ਫਾਇਦਾ ਮਿਲੇਗਾ।
ਆਈਫ਼ੋਨ ਦੇ ਨਵੇਂ ਮਾਡਲਾਂ 'ਚ ਡਿਊਲ ਸਿਮ ਦੀ ਸੁਵਿਧਾ ਦਿੱਤੀ ਗਈ ਹੈ ਜਿਸ 'ਚ ਇਕ ਨੈਨੋ ਸਿਮ ਤੇ ਦੂਜਾ ਡਿਜ਼ੀਟਲ ਈ-ਸਿਮ ਹੋਵੇਗਾ। ਜੀਓ ਦੇ ਸਟੋਰ ਤੋਂ 28 ਸਤੰਬਰ ਤੋਂ ਦੋਵੇਂ ਫ਼ੋਨ ਮਿਲਣੇ ਸ਼ੁਰੂ ਹੋ ਜਾਣਗੇ।
ਐਪਲ ਆਈਫ਼ੋਨ XS ਤੇ ਆਈਫ਼ੋਨ XS ਮੈਕਸ ਕੰਪਨੀ ਦੇ ਸਭ ਤੋਂ ਮਹਿੰਗੇ ਫ਼ੋਨ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 99,990 ਰੁਪਏ ਹੈ ਜਦਕਿ 512 ਜੀਬੀ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 144,900 ਰੁਪਏ ਹੈ। ਦੋਵੇਂ ਫ਼ੋਨ ਤਕਰੀਬਨ ਇੱਕੋ ਜਿਹੇ ਹਨ ਸਿਰਫ ਡਿਸਪਲੇਅ ਤੇ ਬੈਟਰੀ 'ਚ ਫਰਕ ਹੈ।