ਇਹ ਨਵਾਂ ਪਲਾਨ ਦੇਣਗੇ ਜੀਓ ਨੂੰ ਟੱਕਰ
ਏਬੀਪੀ ਸਾਂਝਾ | 03 Oct 2017 07:53 PM (IST)
ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ ਇਨ੍ਹੀਂ ਦਿਨੀਂ ਸਸਤੇ ਟੈਰਿਫ਼ ਪਲਾਨ ਵੇਚਣ ਲਈ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੀ ਦੌੜ ਵਿੱਚ ਹਨ। ਰਿਲਾਇੰਸ ਜੀਓ, ਜਿਸ ਨੇ ਇਹ ਦੌੜ ਸ਼ੁਰੂ ਕੀਤੀ ਹੈ, ਦੇ ਟਾਕਰੇ ਲਈ ਹੁਣ ਏਰਟੈੱਲ ਦੇ ਨਵੇਂ ਪਲਾਨ ਜਾਰੀ ਕੀਤੇ ਹਨ। ਏਅਰਟੈੱਲ ਨੇ ਆਪਣੇ ਗਾਹਕਾਂ ਲਈ 199 ਰੁਪਏ ਵਿੱਚ 1 ਜੀ.ਬੀ. 4G/3G/2G ਡੇਟਾ ਦੇ ਨਾਲ ਅਸੀਮਿਤ ਕਾਲਿੰਗ ਦਿੱਤੀ ਜਾ ਰਹੀ ਹੈ। ਪ੍ਰੀ-ਪੇਡ ਗਾਹਕਾਂ ਲਈ ਜਾਰੀ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਹਾਲਾਂਕਿ ਇਸ ਪਲਾਨ 'ਤੇ ਹੱਦਬੰਦੀ ਕੀਤੀ ਗਈ ਹੈ ਕਿ ਇੱਕ ਦਿਨ ਵਿੱਚ 300 ਮਿੰਟ ਤੇ ਹਫ਼ਤੇ ਵਿੱਚ 1200 ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਨਵੇਂ ਗਾਹਕ ਜੋੜਨ ਲਈ ਏਅਰਟੈੱਲ ਨੇ ਇਸੇ ਪਲਾਨ ਨੂੰ 178 ਰੁਪਏ ਵਿੱਚ ਵੀ ਜਾਰੀ ਕੀਤਾ ਹੈ। ਨਵੇਂ ਉਪਭੋਗਤਾ ਇਸ ਕੀਮਤ ਵਿੱਚ ਸਿਰਫ਼ ਪਹਿਲੇ ਤੇ ਦੂਜੇ ਰੀਚਾਰਜ ਵਿੱਚ ਇਹ ਪਲਾਨ ਹਾਸਲ ਕਰ ਸਕਦੇ ਹਨ। ਇਸ ਪੈਕ ਨੂੰ ਏਅਰਟੈੱਲ ਨੇ ਰਿਲਾਇੰਸ ਜੀਓ ਦੇ ਉਸ ਪਲਾਨ ਦੇ ਮੁਕਾਬਲੇ ਵਿੱਚ ਉਤਾਰਿਆ ਹੈ ਜਿਸ ਵਿੱਚ ਜੀਓ 149 ਰੁਪਏ ਵਿੱਚ 2 ਜੀ.ਬੀ. ਡੇਟਾ ਤੇ ਅਸੀਮਤ ਕਾਲਿੰਗ ਦੇ ਰਿਹਾ ਹੈ। ਹਾਲ ਹੀ ਵਿੱਚ ਏਅਰਟੈੱਲ ਨੇ ਨਵਾਂ ਪਲਾਨ ਜਾਰੀ ਕੀਤਾ ਹੈ ਜਿਸ ਵਿੱਚ 999 ਰੁਪਏ ਵਿੱਚ 112 ਜੀ.ਬੀ. ਡੇਟਾ ਮਿਲੇਗਾ। ਇਸ ਪੈਕ ਰਾਹੀਂ ਅਸੀਮਤ ਕਾਲਿੰਗ ਤੇ ਐਸ.ਟੀ.ਡੀ. ਕਾਲਜ਼ ਦੀ ਵੀ ਛੋਟ ਦਿੱਤੀ ਗਈ ਹੈ।