ਨਵੀਂ ਦਿੱਲੀ: ਸੈਮਸੰਗ ਨੇ ਇੱਕ ਅਜਿਹੀ ਬੈਟਰੀ ਬਣਾਈ ਹੈ ਜੋ 12 ਮਿੰਟ ਵਿੱਚ ਸਮਾਰਟਫੋਨ ਨੂੰ ਫੁੱਲ ਚਾਰਜ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਬੈਟਰੀ ਸਮਾਰਟਫੋਨ ਦੀ ਬੈਟਰੀ ਨੂੰ ਲੌਂਗ ਲਾਸਟਿੰਗ ਬੈਟਰੀ ਬਣਾਉਂਦੀ ਹੈ। ਨਾ ਸਿਰਫ ਸਮਾਰਟਫੋਨ ਬਲਕਿ ਇਲੈਕਟ੍ਰੋਨਿਕ ਵਾਹਨਾਂ ਵਿੱਚ ਵੀ ਇਸ ਬੈਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸੈਮਸੰਗ ਨੇ ਦੱਸਿਆ ਕਿ ਉਸ ਦੇ ਰਿਸਰਚ ਸੈਮਸੰਗ ਐਡਵਾਂਸ ਇੰਸਟੀਟਿਊਟ SAIT ਨੇ ਨਵਾਂ ਬੈਟਰੀ ਮਟੀਰੀਅਲ "ਗ੍ਰੈਫਿਲ ਬਾਲ" ਡਿਵੈਲਪ ਕੀਤਾ ਹੈ। ਸੈਮਸੰਗ ਮੁਤਾਬਕ "ਗ੍ਰੈਫਿਲ ਬਾਲ" ਤਕਨੀਕ 'ਤੇ ਬਣੀ ਲਿਥੀਅਮ ਬੈਟਰੀ ਦੇ ਮੁਕਾਬਲੇ ਪੰਜ ਗੁਣਾ ਤੇਜ਼ੀ ਨਾਲ ਚਾਰਜ ਹੁੰਦੀ ਹੈ। ਇਸ ਦੇ ਨਾਲ ਹੀ ਇਹ ਬੈਟਰੀ ਸਮਰੱਥਾ ਨੂੰ 45% ਜ਼ਿਆਦਾ ਵਧਾਉਂਦੀ ਹੈ।
ਸੈਮਸੰਗ ਨੇ ਦੱਸਿਆ ਕਿ "ਗ੍ਰੈਫਿਲ ਬਾਲ" 'ਤੇ ਬਣੀ ਬੈਟਰੀ ਮਹਿਜ਼ 12 ਮਿੰਟਾਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ। ਇਸ ਦੇ ਨਾਲ ਹੀ ਬੈਟਰੀ 60 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ 'ਤੇ ਵੀ ਕੰਮ ਕਰ ਸਕਦੀ ਹੈ ਜੋ ਇਸ ਨੂੰ ਇਲੈਕਟ੍ਰੌਨਿਕ ਵਾਹਨ ਲਈ ਵੀ ਅਨੁਕੂਲ ਬਣਾਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ "ਗ੍ਰੈਫਿਲ ਕਾਪਰ ਕੰਡਕਸ਼ਨ ਦੀ ਤੁਲਨਾ ਵਿੱਚ 100 ਫੀਸਦੀ ਤੱਕ ਵਧੇਰੇ ਬਿਹਤਰ ਹੁੰਦਾ ਹੈ। ਇਹ ਫਾਸਟ ਚਾਰਜਿੰਗ ਲਈ ਆਈਡੀਅਲ ਮਟੀਰੀਅਲ ਹੈ।
ਹਾਲਾਂਕਿ ਸੈਮਸੰਗ ਨੇ ਇਹ ਸਾਫ ਨਹੀਂ ਕੀਤਾ ਕਿ ਕਿੰਨੀ ਜਲਦੀ ਬਾਜ਼ਾਰ ਵਿੱਚ "ਗ੍ਰੈਫਿਲ ਬਾਲ" ਵਾਲੀਆਂ ਬੈਟਰੀਆਂ ਆਉਣਗੀਆਂ। ਇਸ ਦੀ ਖੋਜ ਦੇ ਨਾਲ ਹੀ ਉਮੀਦ ਹੈ ਕਿ ਜਲਦ ਸੈਮਸੰਗ ਸਮਾਰਟਫੋਨ ਵਿੱਚ ਇਹ ਫਾਸਟ ਚਾਰਜਿੰਗ ਬੈਟਰੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ 1991 ਵਿੱਚ ਲਿਥੀਅਮ-ਈਆਨ ਦੀ ਬੈਟਰੀ ਦੀ ਕਮਰਸ਼ੀਅਲ ਵਰਤੋਂ ਤੇਜ਼ੀ ਨਾਲ ਵਧੀ ਸੀ।