BSNL: 187 'ਚ ਅਣਲਿਮਟਿਡ ਕਾਲਿੰਗ, ਰੋਮਿੰਗ ਵੀ ਫਰੀ
ਏਬੀਪੀ ਸਾਂਝਾ | 29 Nov 2017 04:33 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਤੋਂ ਬਾਅਦ ਬਾਜ਼ਾਰ 'ਚ ਟੈਲੀਕਾਮ ਕੰਪਨੀਆਂ ਦੀ ਜੰਗ ਜਾਰੀ ਹੈ। ਕੰਪਨੀਆਂ ਨਿੱਤ ਦਿਨ ਆਪਣੇ ਪਲਾਨ ਨੂੰ ਮਾਰਕੀਟ ਦੇ ਹਿਸਾਬ ਨਾਲ ਰਿਵਾਇਜ਼ ਕਰ ਰਹੀਆਂ ਹਨ। ਏਅਰਟੈੱਲ ਤੇ ਵੋਡਾਫੋਨ ਵਰਗੀਆਂ ਕੰਪਨੀਆਂ ਆਪਣੇ ਪਲਾਨ ਰਿਵਾਇਜ਼ ਕਰ ਚੁੱਕੀਆਂ ਹਨ। ਹੁਣ ਪਬਲਿਕ ਸੈਕਟਰ ਦੀ ਸਰਵਿਸ ਪ੍ਰੋਵਾਇਡਰ ਬੀਐਸਐਨਐਲ ਨੇ ਰੇਟ ਘਟਾਏ ਹਨ। ਪਿਛੇ ਜਿਹੇ ਲਾਂਚ ਬੀਐਸਐਨਐਲ ਦੇ 187 ਰੁਪਏ ਵਾਲੇ ਪਲਾਨ 'ਚ ਹੁਣ ਅਣਲਿਮਟਿਡ ਕਾਲਿੰਗ ਦੇ ਨਾਲ ਇੱਕ ਜੀਬੀ ਡਾਟਾ ਵੀ ਦਿੱਤਾ ਜਾ ਰਿਹਾ ਹੈ। ਇਸ ਦੀ ਵੈਲੀਡਿਟੀ 28 ਦਿਨਾਂ ਤੱਕ ਹੋਵੇਗੀ। ਹੁਣ ਕੰਪਨੀ ਨੇ ਇਸ ਪਲਾਨ 'ਚ ਨੈਸ਼ਨਲ ਰੋਮਿੰਗ ਨੂੰ ਵੀ ਐਡ ਕਰ ਦਿੱਤਾ ਹੈ। ਹੁਣੇ ਜਿਹੇ ਏਅਰਟੈਲ ਨੇ 198 ਰੁਪਏ ਦੇ ਪਲਾਨ ਤੇ ਵੋਡਾਫੋਨ ਨੇ 199 ਰੁਪਏ ਦੇ ਪਲਾਨ 'ਚ ਆਪਣੇ ਪ੍ਰੀਪੇਡ ਗਾਹਕਾਂ ਲਈ ਅਣਲਿਮਟਿਡ ਕਾਲਿੰਗ ਦੀ ਆਫਰ ਸ਼ੁਰੂ ਕੀਤੀ ਹੈ। ਇਸ ਦੇ ਜੁਆਬ 'ਚ ਬੀਐਸਐਨਐਲ ਨੇ ਹੁਣ ਆਪਣੇ ਗਾਹਕਾਂ ਲਈ 187 ਰੁਪਏ 'ਚ ਕਾਲਿੰਗ ਤੇ ਰੋਮਿੰਗ ਵੀ ਫਰੀ ਕਰ ਦਿੱਤੀ ਹੈ।