ਨੋਕੀਆ ਦੇ ਅਪਕਮਿੰਗ ਸਮਾਰਟ ਫ਼ੋਨ ਨੂੰ ਲੈ ਕੇ ਵੱਡਾ ਖ਼ੁਲਾਸਾ
ਏਬੀਪੀ ਸਾਂਝਾ | 16 Oct 2016 01:06 PM (IST)
ਨਵੀਂ ਦਿੱਲੀ : ਨੋਕੀਆ ਦੇ ਸਮਾਰਟ ਫ਼ੋਨ ਦਾ ਲੋਕਾਂ ਨੂੰ ਬੇਸਬਰੀ ਤੋਂ ਇੰਤਜ਼ਾਰ ਹੈ। ਨੋਕੀਆ ਦੇ ਨਵੇਂ ਡਿਵਾਈਸ D1C ਨੂੰ GFX ਬੈਂਚਮਾਰਕ ਵੈੱਬਸਾਈਟ 'ਤੇ ਸਪਾਟ ਕੀਤਾ ਗਿਆ ਹੈ। ਇਸ ਲਿਸਟਿੰਗ ਵਿੱਚ ਸਾਹਮਣੇ ਆਈ ਜਾਣਕਾਰੀ ਯੂਜ਼ਰਸ ਨੂੰ ਧੋੜਾ ਨਿਰਾਸ਼ ਕਰ ਸਕਦੀ ਹੈ। ਲਿਸਟਿੰਗ ਮੁਤਾਬਕ, ਇਸ ਡਿਵਾਈਸ ਵਿੱਚ 13.8 ਇੰਚ ਦੀ ਸਕਰੀਨ ਹੋਵੇਗੀ। ਅਜਿਹੇ ਵਿੱਚ ਸਾਫ਼ ਹੈ ਕਿ ਇਹ ਡੀਵਾਈਸ ਟੇਬਲੇਟ ਹੋ ਸਕਦਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਿਪੋਰਟ ਸਾਹਮਣੇ ਆਈ ਸੀ ਕਿ ਨੋਕੀਆ D1C ਸਮਾਰਟ ਫ਼ੋਨ ਇੱਖ ਮਿਡ ਰੇਂਜ ਸਮਾਰਟ ਫ਼ੋਨ ਹੋਵੇਗਾ। ਬੈਂਚਮਾਰਕ ਸਾਈਟ ਮੁਤਾਬਕ, ਇਸ ਵਿੱਚ 1.4GHz ਆਕਟਾਕੋਰ ਪ੍ਰੋਸੈੱਸਰ ਤੇ 3 ਜੀ.ਬੀ. ਰੈਮ ਦਿੱਤਾ ਗਿਆ ਹੈ। ਖ਼ਬਰ ਹੈ ਕਿ ਇਹ ਨੋਕੀਆ ਡਿਵਾਈਸ ਐਂਡਰਾਈਡ 7.0 ਨਾਗਟ ਆਪਰੇਟਿੰਗ ਸਿਸਟਮ ਦੇ ਨਾਲ ਆਏਗਾ। ਨੋਕੀਆ ਦੇ ਬਾਜ਼ਾਰ ਵਿੱਚ ਵਾਪਸੀ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਉਤਸੁਕਤਾ ਹੈ। ਨੋਕੀਆ ਕੰਪਨੀ ਵੀ ਇਸ ਨਵੇਂ ਡਿਵਾਈਸ ਦੀ ਮਦਦ ਨਾਲ ਬਾਜ਼ਾਰ ਵਿੱਚ ਆਪਣੀ ਇੱਕ ਵਾਰ ਫਿਰ ਮੌਜੂਦਗੀ ਦਰਜ਼ ਕਰਾਉਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਬਾਜ਼ਾਰ ਵਿੱਚ ਆਪਣੇ ਵਜੂਦ ਨੂੰ ਬਚਾਏ ਰੱਖਣ ਦੇ ਲਈ ਸੰਘਰਸ਼ ਕਰ ਰਹੀ ਹੈ। ਇਸ ਕੰਪਨੀ ਨੇ ਮਈ ਵਿੱਚ ਕਿਹਾ ਸੀ ਕਿ ਫਿਨਲੈਂਡ ਵਿਖੇ ਐਚ.ਐਮ.ਡੀ. ਨੂੰ ਨੋਕੀਆ ਬਰਾਂਡ ਨਾਮ ਤੋਂ ਮੋਬਾਈਲ ਫ਼ੋਨ ਤੇ ਟੇਬਲੇਟ ਬਣਾਉਣ ਦਾ ਲਾਇਸੈਂਸ ਦਿੱਤਾ ਗਿਆ ਹੈ। ਦੋ ਸਾਲ ਪਹਿਲਾ ਮਾਈਕਰੋਸਾਫ਼ਟ ਨੇ ਨੋਕੀਆ ਦੇ ਫ਼ੋਨ ਵਪਾਰ ਨੂੰ 7.2 ਅਰਬ ਡਾਲਰ ਵਿੱਚ ਖ਼ਰੀਦੀਆਂ ਸੀ।