ਬੈਟਰੀ ਚਾਰਜਰਜ਼ ਲਈ ਮਸ਼ਹੂਰ ਕੰਪਨੀ ਐਨਰਜਾਈਜ਼ਰ ਨੇ MWC, 2018 ਵਿੱਚ ਤਿੰਨ ਸਮਾਰਟਫ਼ੋਨ ਜਾਰੀ ਕੀਤੇ ਹਨ। ਐਨਰਜਾਈਜ਼ਰ ਦੇ ਇਨ੍ਹਾਂ ਸਮਾਰਟਫ਼ੋਨਜ਼ ਵਿੱਚ ਸਭ ਤੋਂ ਖਾਸ ਗੱਲ ਹੈ ਬੈਟਰੀ ਬੈਕਅਪ। ਜੀ ਹਾਂ, ਆਓ ਤੁਹਾਨੂੰ ਇਨ੍ਹਾਂ ਸਮਾਰਟਫ਼ੋਨਜ਼ 'ਚੋਂ ਸਭ ਤੋਂ ਖਾਸ ਹੈਂਡਸੈੱਟ ਬਾਰੇ ਵਿਸਥਾਰ ਨਾਲ ਦੱਸਦੇ ਹਾਂ।

ਪਾਵਰ ਮੈਕਸ P16K ਪ੍ਰੋ ਵਿੱਚ 16000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਹੈਂਡਸੈੱਟ ਵਿੱਚ 5.99 ਇੰਚ ਦੀ ਫੁੱਲ HD ਸਕ੍ਰੀਨ ਦਿੱਤੀ ਗਈ ਹੈ। ਸਮਾਰਟਫ਼ੋਨ ਵਿੱਚ ਮੀਡੀਆਟੇਕ ਹੇਲੀਓ P25 ਪ੍ਰੋਸੈਸਰ ਤੇ 6 ਜੀ.ਬੀ. ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿੱਚ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਫ਼ੋਨ ਵਿੱਚ ਓਰੀਓ 8.0 ਆਪ੍ਰੇਟਿੰਗ ਸਿਸਟਮ ਦਿੱਤਾ ਗਿਆ ਹੈ।

ਕੈਮਰਾ ਦੀ ਗੱਲ ਕਰੀਏ ਤਾਂ ਵੀ ਇਹ ਸਮਾਰਟਫ਼ੋਨ ਬਿਹਤਰ ਹੈ। ਇਸ ਵਿੱਚ 16MP+13MP ਦਾ ਰੀਅਰ ਡੂਅਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਲੈਣ ਲਈ 13MP+5MP ਦਾ ਡੂਅਲ ਕੈਮਰਾ ਦਿੱਤਾ ਗਿਆ ਹੈ।

ਕੁਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਵਾਈ-ਫਾਈ, ਬਲੂਟੁੱਥ 4.2, ਯੂ.ਐਸ.ਬੀ. ਟਾਈਪ-ਸੀ ਪੋਰਟ ਵਰਗੇ ਵਿਕਲਪ ਦਿੱਤੇ ਗਏ ਹਨ। ਐਨਰਜਾਈਜ਼ਰ ਦੇ ਇਹ ਸਮਾਰਟਫ਼ੋਨ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਆਉਣ ਦੀ ਆਸ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਛੇਤੀ ਹੀ ਭਾਰਤੀ ਬਾਜ਼ਾਰ ਵਿੱਚ ਆਉਣਗੇ।