ਚੰਡੀਗੜ੍ਹ: ਵ੍ਹੱਟਸਐਪ ਮੈਸੇਜਿੰਗ ਐਪ ਵਿੱਚ ਵੱਡਾ ਨੁਕਸ ਸਾਹਮਣੇ ਆਇਆ ਹੈ ਜਿਸ ਦੀ ਵਜ੍ਹਾ ਕਰਕੇ ਅਕਾਊਂਟ ਦੇ ਹੈਕ ਹੋਣ ਦਾ ਖ਼ਤਰਾ ਕਾਫੀ ਵਧ ਗਿਆ ਹੈ। ਜਦੋਂ ਵੀ ਕਿਸੇ ਫੋਨ ’ਤੇ ਵੀਡੀਓ ਕਾਲ ਆਉਂਦੀ ਹੈ ਤਾਂ ਇਸ ਬੱਗ ਦੀ ਮਦਦ ਨਾਲ ਹੈਕਰ ਵ੍ਹੱਟਸਐਪ ਅਕਾਊਂਟ ਨੂੰ ਆਸਾਨੀ ਨਾਲ ਹੈਕ ਕਰ ਸਕਦੇ ਹਨ। ਬੁੱਧਵਾਰ ਨੂੰ ਇਹ ਰਿਪੋਰਟ ਤਕਨਾਲੋਜੀ ਵੈਬਸਾਈਟ ZDnet ਨੇ ਸ਼ੇਅਰ ਕੀਤੀ ਹੈ।

ਇਸ ਬੱਗ ਦੀ ਮਦਦ ਨਾਲ ਐਪਲ ਤੇ ਐਂਡ੍ਰੌਇਡ ਫੋਨ ’ਤੇ ਮੌਜੂਦ ਐਪਲੀਕੇਸ਼ਨਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਬੱਗ ਨੂੰ ਸਭ ਤੋਂ ਪਹਿਲਾਂ ਅਗਸਤ ਦੇ ਮਹੀਨੇ ਵੇਖਿਆ ਗਿਆ ਸੀ। ਇਸ ਪਿੱਛੋਂ ਅਕਤੂਬਰ ਮਹੀਨੇ ਵਿੱਚ ਇਸ ਦਾ ਹੱਲ ਕੱਢਿਆ ਗਿਆ। ਹਾਲਾਂਕਿ ਇਸ ਬੱਗ ਸਬੰਧੀ ਫੇਸਬੁੱਕ ਤੋਂ ਹਾਲ਼ੇ ਕੋਈ ਬਿਆਨ ਨਹੀਂ ਆਇਆ ਹੈ ਪਰ ਅਜੇ ਤਕ ਇਹ ਸਾਫ ਨਹੀਂ ਹੈ ਕਿ ਬੱਗ ਦੇ ਠੀਕ ਹੋਣ ਤੋਂ ਪਹਿਲਾਂ ਕੀ ਇਸ ਬੱਗ ਨੇ ਕਿਸੇ ਅਕਾਊਂਟ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ ਜਾਂ ਨਹੀਂ।

ਟ੍ਰੈਵਿਸ ਓਰਮਾਂਡੀ ਗੂਗਲ ਪ੍ਰੋਜੈਕਟ ਜ਼ੀਰੋ ਦੇ ਇੱਕ ਰਿਸਰਚ ਨੇ ਸਭ ਤੋਂ ਪਹਿਲਾਂ ਇਸ ਬੱਗ ਦਾ ਪਤਾ ਲਾਇਆ। ਉਨ੍ਹਾਂ ਟਵਿੱਟਰ ’ਤੇ ਲਿਖਿਆ ਕਿ ਕਾਲ ਉਠਾਉਣ ਦੌਰਾਨ ਜੇ ++ ਦਾ ਇਸਤੇਮਾਲ ਕੀਤਾ ਜਾਏ ਤਾਂ ਤੁਹਾਡਾ ਅਕਾਊਂਟ ਇਸ ਬਗ ਦੇ ਪ੍ਰਭਾਵ ਤੋਂ ਬਚ ਸਕਦਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਫੇਸਬੁੱਕ ਨੂੰ ਵੀ ਕੁਝ ਇਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਗੁਜ਼ਰਨਾ ਪਿਆ ਸੀ ਜਦੋਂ ਹੈਕਰਾਂ ਨੇ ਫੇਸਬੁੱਕ ਦੇ 50 ਮਿਲੀਅਨ ਅਕਾਊਂਟ ਹੈਕ ਕਰ ਲਏ ਸੀ।