ਵ੍ਹੱਟਸਐਪ ਗਰੁੱਪ ਐਡਮਿਨ ਨੂੰ ਕਰਾਉਣੀ ਪਏਗੀ ਰਜਿਸਟ੍ਰੇਸ਼ਨ!
ਏਬੀਪੀ ਸਾਂਝਾ
Updated at:
11 Oct 2018 01:13 PM (IST)
NEXT
PREV
ਚੰਡੀਗੜ੍ਹ: ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਵ੍ਹੱਟਸਐਪ ਗਰੁੱਪ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣੀ ਪਏਗੀ। ਮੱਧ ਪ੍ਰਦੇਸ਼ ਦੇ ਭਿੰਡ ਦੇ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਹੈ ਕਿ ਵ੍ਹੱਟਸਐਪ ਗਰੁੱਪ ਦੇ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣੀ ਲਾਜ਼ਮੀ ਹੋਏਗੀ ਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਕੁਝ ਫੇਸਬੁਕ ਪੋਸਟਾਂ ’ਤੇ ਤਾਂ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵੀ ਦੱਸੀ ਗਈ ਹੈ। 'ਏਬੀਪੀ ਨਿਊਜ਼' ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਭਿੰਡ ਦੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਕੁਮਾਰ ਕੋਲ ਪਹੁੰਚ ਕੀਤੀ। ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਵਾਕਿਆ ਹੀ ਉਨ੍ਹਾਂ ਵ੍ਹੱਟਸਐਪ ਗਰੁੱਪ ਦੇ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਸੀ ਜਾਂ ਨਹੀਂ।
ਭਿੰਡ ਦੇ ਜਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਮੀਡੀਆ ਗਰੁੱਪ ਵੱਖ-ਵੱਖ ਤਰੀਕੇਆਂ ਦੇ ਵ੍ਹੱਟਸਐਪ ਚਲਾਉਂਦੇ ਹਨ ਤੇ ਜਾਣਕਾਰੀ ਇੱਧਰ-ਉੱਧਰ ਸ਼ੇਅਰ ਕਰਦੇ ਹਨ। ਇਸ ਲਈ ਕੇਵਲ ਮੀਡੀਆ ਗਰੁੱਪ ਨੂੰ ਹੀ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਇੱਕ ਵਿਅਕਤੀ ਨਿਸ਼ਚਿਤ ਕੀਤਾ ਹੈ ਜਿਸ ਦੇ ਮੋਬਾਈਲ ’ਤੇ ਰਜਿਸਟ੍ਰੇਸ਼ਨ ਕਰਾਈ ਜਾਏਗੀ। ਇਸ ਦੇ ਇਲਾਵਾ ਹੋਰ ਕੋਈ ਕਾਰਵਾਈ ਨਹੀਂ ਹੋਏਗੀ।
ਇਸ ਦਾ ਮਤਲਬ ਸਾਫ ਹੈ ਕਿ ਇਹ ਹੁਕਮ ਸਿਰਫ ਮੀਡੀਆ ਗਰੁੱਪ ਦੇ ਲੋਕਾਂ ਤਕ ਹੀ ਸੀਮਤ ਹੈ। ਪਰਿਵਾਰ ਤੇ ਦੋਸਤਾਂ ਦੇ ਗਰੁੱਪ ਐਡਮਿਨ ਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਕੋਸ਼ਿਸ਼ ਸਿਰਫ ਇਸ ਲਈ ਕੀਤੀ ਗਈ ਹੈ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗ਼ਲਤ ਖਬਰਾਂ ਫੈਲਾਉਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕੇ 15 ਅਕਤੂਬਰ ਤਕ ਰਜਿਸਟ੍ਰੇਸ਼ਨ ਕਰਾਉਣ ਦੀ ਸਿਰਫ ਗੁਜ਼ਾਰਸ਼ ਕੀਤੀ ਗਈ ਹੈ।
ਉੱਧਰ ਮੀਡੀਆ ਵਾਲਿਆਂ ਇਸ ਫੁਰਮਾਨ ’ਤ ਪ੍ਰਤੀਕਿਰਿਆ ਦਿੱਤੀ ਕਿ ਇਹ ਬਿਲਕੁਲ ਹੀ ਗ਼ਲਤ ਹੈ। ਇਹ ਮੀਡੀਆ ਦੀ ਆਜ਼ਾਦੀ ’ਤੇ ਸਵਾਲ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਹਿਸਾਬ ਨਾਲ ਨਹੀਂ ਚੱਲਣਗੇ। ਜੇ ਜ਼ਰੂਰਤ ਪਈ ਤਾਂ ਉਹ ਅਦਾਲਤ ਦਾ ਰੁਖ਼ ਅਖਤਿਆਰ ਕਰਨਗੇ।

- - - - - - - - - Advertisement - - - - - - - - -