ਨਵੀਂ ਦਿੱਲੀ-ਇੰਟਰਨੈੱਟ ਸਪੀਡ ਦਾ ਨਿਰੀਖਣ ਕਰਨ ਵਾਲੀ ਫਰਮ ਓਕਲਾ ਨੇ 2017 ਦੀ ਵਿਸ਼ਵ ਪੱਧਰੀ ਸਪੀਡ ਜਾਂਚ ਸੂਚਕਅੰਕ ਜਾਰੀ ਕੀਤਾ ਹੈ। ਜਾਂਚ ਸੂਚਕਅੰਕ ਮੁਤਾਬਕ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ 'ਚ ਮੋਬਾਈਲ ਡਾਟਾ ਡਾਊਨਲੋਡ ਸਪੀਡ 'ਚ ਸੁਧਾਰ ਦੇ ਆਧਾਰ 'ਤੇ 56 ਫ਼ੀਸਦੀ ਨਾਲ ਪਾਕਿਸਤਾਨ ਸਰਬੋਤਮ ਰਿਹਾ ਹੈ। ਪਾਕਿਸਤਾਨ ਨੇ ਭਾਰਤ ਨੂੰ ਪਛਾੜ ਦਿੱਤਾ ਹੈ। ਇਸ ਮਾਮਲੇ ਵਿੱਚ ਮੋਬਾਈਲ ਡਾਟਾ ਡਾਊਨਲੋਡ ਸਪੀਡ 'ਚ ਭਾਰਤ 'ਚ 42.4 ਫ਼ੀਸਦੀ ਹੈ। ਇਸਦੇ ਨਾਲ ਪਾਕਿਸਤਾਨ ਦੇ ਉਲਟ ਭਾਰਤ ਬਰਾਡਬੈਂਡ ਇੰਟਰਨੈੱਟ ਸਪੀਡ ਵਿੱਚ ਪ੍ਰਮੁੱਖ ਹੈ। ਭਾਰਤ 'ਚ ਇਸ ਦੌਰਾਨ ਬਰਾਡਬੈਂਡ ਸਪੀਡ 'ਚ 76.9 ਫ਼ੀਸਦੀ ਸੁਧਾਰ ਹੋਇਆ ਹੈ। ਇਸ ਮਾਮਲੇ 'ਚ ਚੀਨ ਦੂਜੇ ਤੇ ਅਮਰੀਕਾ ਤੀਜੇ ਸਥਾਨ 'ਤੇ ਹੈ।