ਨਵੀਂ ਦਿੱਲੀ: ਆਖਰਕਾਰ ਉਹ ਸਮਾਂ ਆ ਗਿਆ ਹੈ, ਜਦੋਂ ਅਗਲੇ ਆਈਫ਼ੋਨ ਸਬੰਧੀ ਅਫਵਾਹਾਂ ਆ ਰਹੀਆਂ ਹਨ। ਉੱਥੇ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੀ ਅਗਲੇ ਆਈਫ਼ੋਨ ਵਿੱਚ ਤਿੰਨ ਕੈਮਰੇ ਹੋਣਗੇ? ਫ਼ੋਨ ਦਾ ਡਿਸਪਲੇਅ ਕਿਵੇਂ ਦਾ ਹੋਵੇਗਾ? ਫ਼ੋਨ ਦੀ ਕੀਮਤ ਕਿੰਨੀ ਹੋਵੇਗੀ? ਤੁਹਾਨੂੰ ਦੱਸ ਦੇਈਏ ਕਿ ਜਿਸ ਦਿਨ ਤੋਂ ਆਈਫ਼ੋਨ X ਲਾਂਚ ਹੋਇਆ ਹੈ, ਉਸ ਤੋਂ ਬਾਅਦ ਹੀ ਲੋਕ ਅਗਲੇ ਆਈਫ਼ੋਨ ਬਾਰੇ ਕਾਫੀ ਉਤਸ਼ਾਹਤ ਹਨ ਤੇ ਵੱਖ-ਵੱਖ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਚਲੋ ਤਿੰਨ ਮਹੀਨੇ ਬਾਅਦ ਆਉਣ ਵਾਲੇ ਆਈਫ਼ੋਨ ਦੇ ਕੁਝ ਫੀਚਰਜ਼ ਦੇ ਲੀਕਸ ਬਾਰੇ ਤੁਹਾਨੂੰ ਵੀ ਦੱਸਦੇ ਹਾਂ।


 

ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ ਆਈਫ਼ੋਨ ਹੋ ਸਕਦੇ ਲਾਂਚ

ਪਿਛਲੇ ਸਾਲ ਵਾਂਗ ਇਸ ਸਾਲ ਐਪਲ ਅਜਿਹੀ ਯੋਜਨਾ ਬਣਾ ਰਿਹਾ ਹੈ ਕਿ ਉਹ ਇਕੱਠਿਆਂ ਤਿੰਨ ਨਵੇਂ ਆਈਫ਼ੋਨ ਲਾਂਚ ਕਰੇਗਾ। ਇਸ ਵਿੱਚੋਂ ਇੱਕ ਹੋਵੇਗਾ ਆਈਫ਼ੋਨ ਐਕਸ ਦਾ ਅਗਲੀ ਪੀੜ੍ਹੀ ਦਾ ਮਾਡਲ, ਜਿਸ ਵਿੱਚ 5.8 ਇੰਚ ਦਾ ਓਐਲਈਡੀ ਡਿਸਪਲੇਅ ਹੋਵੇਗਾ। ਦੂਜਾ ਹੋਵੇਗਾ ਆਈਫ਼ੋਨ ਐਕਸ ਪਲੱਸ ਜੋ 6.5 ਇੰਚ ਦਾ ਓਐਲਈਡੀ ਡਿਸਪਲੇਅ ਨਾਲ ਆਵੇਗਾ। ਉੱਥੇ ਹੀ ਤੀਜੇ ਡਿਵਾਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਐੱਪਲ ਇਸ ਵਿੱਚ 6.1 ਇੰਚ ਦਾ ਡਿਸਪਲੇਅ ਦੇ ਸਕਦਾ ਹੈ। ਆਈਫ਼ੋਨ ਪੂਰੀ ਤਰ੍ਹਾਂ ਨਾਲ LCD ਡਿਸਪਲੇਅ ਨਾਲ ਆਵੇਗਾ ਤੇ ਤਿੰਨੋ ਮਾਡਲ ਐਜ ਟੂ ਐਜ ਡਿਸਪਲੇਅ ਦਿੱਤਾ ਜਾਵੇਗਾ।

ਤਿੰਨ ਰੀਅਰ ਕੈਮਰੇ

ਅਫ਼ਵਾਹਾਂ ਜੇਕਰ ਸੱਚੀਆਂ ਹੁੰਦੀਆਂ ਹਨ ਤਾਂ ਫ਼ੋਨ ਵਿੱਚ ਤਿੰਨ ਰੀਅਰ ਕੈਮਰੇ ਦਿੱਤੇ ਜਾਣਗੇ। 2018 ਦਾ ਸਭ ਤੋਂ ਮਹਿੰਗਾ ਫ਼ੋਨ ਆਈਫ਼ੋਨ ਹੀ ਹੋਵੇਗਾ ਜੋ ਤਿੰਨ ਕੈਮਰਿਆਂ ਨਾਲ ਆਵੇਗਾ।

ਆਈਫ਼ੋਨ 2018 ਦੀ ਕੀਮਤ

ਕੋਈ ਵੀ ਕੰਪਨੀ ਫ਼ੋਨ ਦੀ ਕੀਮਤ ਨੂੰ ਇੰਨਾ ਸੰਭਲ ਕੇ ਨਹੀਂ ਰੱਖਦੀ ਜਿੰਨਾ ਐੱਪਲ ਰੱਖਦਾ ਹੈ, ਪਰ ਫਿਰ ਵੀ ਫ਼ੋਨ ਦੀ ਕੀਮਤ ਬਾਰੇ ਕੁਝ ਲੀਕਸ ਸਾਹਮਣੇ ਆਏ ਹਨ। ਮਸ਼ਹੂਰ ਐਪਲ ਵਿਸ਼ਲੇਸ਼ਕ ਮਿੰਗ ਚੀ ਕੋ ਨੇ ਆਈਫ਼ੋਨ 2018 ਦੀ ਕੀਮਤ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਆਈਫ਼ੋਨ ਦੀ ਕੀਮਤ 60,777 ਰੁਪਏ ਤੋਂ ਲੈ ਕੇ 67,530 ਰੁਪਏ ਤਕ ਹੋ ਸਕਦੀ ਹੈ। ਉੱਥੇ ਹੀ ਸਭ ਤੋਂ ਸਸਤੇ ਆਈਫ਼ੋਨ ਦੀ ਕੀਮਤ 40,518 ਰੁਪਏ ਤੋਂ ਲੈ ਕੇ 47,271 ਰੁਪਏ ਤਕ ਹੋ ਸਕਦੀ ਹੈ। ਉੱਥੇ ਹੀ ਤੀਜੇ ਆਈਫ਼ੋਨ ਦੀ ਕੀਮਤ 54,024 ਰੁਪਏ ਤੋਂ ਲੈ ਕੇ 60,777 ਰੁਪਏ ਤਕ ਹੋ ਸਕਦੀ ਹੈ।

ਕਦੋਂ ਹੋਵੇਗਾ ਲਾਂਚ

ਐੱਪਲ ਪਹਿਲਾਂ ਵਾਂਗ ਆਪਣੇ ਅਗਲੇ ਆਈਫ਼ੋਨ ਨੂੰ ਸਤੰਬਰ 2018 ਵਿੱਚ ਹੀ ਉਤਾਰੇਗਾ। ਹਾਲਾਂਕਿ, ਪਿਛਲੇ ਸਾਲ ਆਈਫ਼ੋਨ ਨੂੰ ਲਾਂਚ ਤਾਂ ਸਤੰਬਰ ਵਿੱਚ ਕਰ ਦਿੱਤਾ ਗਿਆ ਸੀ, ਪਰ ਵਿਕਰੀ ਲਈ ਨਵੰਬਰ ਵਿੱਚ ਉਪਲਬਧ ਹੋਇਆ ਸੀ। ਪਰ ਇਸ ਵਾਰ ਸਾਰੇ ਆਈਫ਼ੋਨ ਸਤੰਬਰ ਵਿੱਚ ਹੀ ਉਤਾਰੇ ਜਾਣਗੇ।