ਚੰਡੀਗੜ੍ਹ: ਨਿਸਾਨ ਕੰਪੈਕਟ ਐੱਸਯੂਵੀ ਟੇਰਾਨੋ ਦਾ ਆਟੋਮੈਟਿਕ ਵੇਰਿਅੰਟ ਲਾਂਚ ਕਰ ਦਿੱਤਾ ਹੈ। ਇਸ 'ਚ 6-ਸਪੀਡ ਈਜੀ ਆਰਐਮਟੀ ਗਿਅਰਬਾਕਸ ਦਿੱਤਾ ਗਿਆ ਹੈ। ਨਿਸਾਨ ਦੀ ਇਸ ਗੱਡੀ ਦੀ ਕੀਮਤ 13.75 ਲੱਖ ਰੁਪਏ ਹੈ। ਇਸ ਦੀ ਵਿਕਰੀ ਅਕਤੂਬਰ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਫਿਲਹਾਲ ਇਸ ਕਾਰ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਬੁਕਿੰਗ ਲਈ ਤੁਹਾਨੂੰ 25,000 ਰੂਪਏ ਦੇਣੇ ਹੋਣਗੇ।



ਟੇਰਾਨੋ ਫਿਲਹਾਲ ਇੱਕ ਪੈਟਰੋਲ ਅਤੇ ਡੀਜ਼ਲ ਇੰਜਣ 'ਚ ਉਪਲੱਬਧ ਹੈ। ਪੈਟਰੋਲ ਵੇਰਐਂਟ 'ਚ 1.6 ਲੀਟਰ ਦਾ ਇੰਜਣ ਦਿੱਤਾ ਗਿਆ ਹੈ। ਜਿਹੜਾ 102 ਪੀਐਸ ਦੀ ਪਾਵਰ ਦਿੰਦਾ ਹੈ। ਇਸ ਦੇ ਡੀਜ਼ਲ ਵੇਰਐਂਟ 'ਚ 1.5 ਲੀਟਰ ਦਾ ਇੰਜਣ ਲੱਗਾ ਹੈ ਜੋ ਵੱਖ-ਵੱਖ ਪਾਵਰ ਦਿੰਦਾ ਹੈ। ਇਸ ਦੀ ਪਾਵਰ 85 ਪੀਐਸ ਤੇ 110 ਪੀਐਸ ਹੈ। 110 ਪੀਐਸ ਵਾਲੇ ਵੇਰੀਐਂਟ 'ਚ 6-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।