ਨਵੀਂ ਦਿੱਲੀ : ਜਾਪਾਨੀ ਕੰਪਨੀ ਨਿਸ਼ਾਨ ਆਪਣੀ ਮਸ਼ਹੂਰ ਕਾਰ GT-R ਨੂੰ ਭਾਰਤ ਵਿੱਚ ਨਵੇਂ ਅਵਤਾਰ ਨਾਲ ਲਾਂਚ ਕਰ ਰਹੀ ਹੈ। ਗੱਡੀ ਦਾ ਨਾਮ ਹੋਵੇਗਾ ਨਿਸ਼ਾਨ Godzilla’। ਮਾਹਿਰਾਂ ਅਨੁਸਾਰ ਇਸ ਗੱਡੀ ਦੀ ਸੰਭਾਵੀ ਕੀਮਤ ਦੋ ਕਰੋੜ ਦੇ ਆਸ-ਪਾਸ ਹੋ ਸਕਦੀ ਹੈ। ਗੱਡੀ ਦੀ ਜੇਕਰ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਵਿੱਚ 3.8 ਲੀਟਰ ਦਾ 24 ਵਾਲਵ ਵਾਲਾ V-8 ਟਰਬੋ ਇੰਜਣ ਲੱਗਾ ਹੋਇਆ ਹੈ। ਇਹ ਇੰਜਨ 565 ਪੀ ਐਸ ਦੀ ਤਾਕਤ ਦਿੰਦਾ ਹੈ।
ਇੰਜਨ 6 ਸਪੀਡ ਡਬਲ ਕਲੱਚ ਆਟੋਮੈਟਿਕ ਗੇਅਰ ਬਾਕਸ ਨਾਲ ਜੁੜਿਆ ਹੋਇਆ ਹੈ। ਇਹ ਕਾਰ ਦੇ ਚਾਰਾਂ ਟਾਇਰਾਂ ਨੂੰ ਪਾਵਰ ਸਪਲਾਈ ਕਰਦਾ ਹੈ।
ਕਾਰ ਦੀ ਜੇਕਰ ਸਪੀਡ ਦੀ ਗੱਲ ਕਰੀਏ ਤਾਂ ਮਹਿਜ ਤਿੰਨ ਸੈਕਿੰਡ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਗੱਡੀ ਦੇ ਜੇਕਰ ਡਿਜਾਇਨ ਦੀ ਗੱਲ ਕਰੀਏ ਤਾਂ ਇਹ ਬੇਅਦ ਸਟਾਲਿਸ਼ ਹੈ।
ਇਸ ਵਿੱਚ ਅੱਠ ਇੰਚ ਦਾ ਟੱਚ ਸਕਰੀਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੀ ਇਸ ਦੀਆਂ ਕਈ ਖੂਬੀਆਂ ਹਨ। ਗੱਡੀ ਦੀ ਸਪੀਡ ਨੂੰ ਦੇਖਦੇ ਹੋਏ ਇਸ ਵਿੱਚ ਸੇਫਟੀ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਗੱਡੀ ਦੇ ਚਾਰੇ ਏਅਰ ਬੈੱਗ ਦਿੱਤੇ ਗਏ ਹਨ।