ਨਵੀਂ ਦਿੱਲੀ: ਨੋਕੀਆ 3310 ਦਾ ਲਗ਼ਜ਼ਰੀ ਮਾਡਲ 'ਕੈਵੀਅਰ' ਬਾਜ਼ਾਰ ਵਿੱਚ ਉਤਾਰਿਆ ਹੈ। ਕੁਝ ਸਮਾਂ ਪਹਿਲਾਂ ਆਪਣੀ ਪਛਾਣ ਬਣਾਉਣ ਵਾਲੇ ਮਾਡਲ ਨੋਕੀਆ 3310 ਨੂੰ ਮੁੜ ਲਾਂਚ ਕੀਤਾ ਸੀ। ਨੋਕੀਆ ਦਾ ਇਹ ਮਾਡਲ ਬਹੁਤ ਹੀ ਸਾਦੇ ਡਿਜ਼ਾਈਨ ਤੇ ਫੀਚਰਜ਼ ਨਾਲ ਜਾਰੀ ਕੀਤਾ ਗਿਆ ਸੀ।

ਦੱਸ ਦੇਈਏ ਕਿ ਇਸ ਫ਼ੋਨ ਦੀ ਸਭ ਤੋਂ ਖਾਸ ਗੱਲ ਹੈ ਇਸ ਦਾ ਨਾਂ। ਦਰਅਸਲ, ਇਸ ਦਾ ਨਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਂ ਤੋਂ ਪ੍ਰਭਾਵਿਤ ਹੋ ਕੇ ਸੁਪਰੀਮੋ ਪੁਤਿਨ ਰੱਖਿਆ ਗਿਆ ਹੈ।

ਇਹੋ ਨਹੀਂ, ਇਸ ਫ਼ੋਨ ਦੇ ਪਿਛਲੇ ਪਾਸੇ ਵਲਾਦੀਮੀਰ ਪੁਤਿਨ ਦੀ ਤਸਵੀਰ ਵੀ ਲੱਗੀ ਹੋਈ ਹੈ। ਇਸ ਦੇ ਚਾਰੇ ਪਾਸੇ ਸੋਨੇ ਦੀ ਸੀਲ ਹੈ, ਜਿਸ ਵਿੱਚ ਰਸ਼ੀਆ ਦਾ ਕੌਮੀ ਤਰਾਨਾ ਲਿਖਿਆ ਹੋਇਆ ਹੈ।



ਦੱਸ ਦੇਈਏ ਕਿ ਇਸ ਫ਼ੋਨ ਦਾ ਸਾਹਮਣੇ ਵਾਲਾ ਬਟਨ ਵੀ ਸੋਨੇ ਵਿੱਚ ਮੜ੍ਹਿਆ ਹੋਇਆ ਹੈ। ਇਸ 'ਤੇ ਰਸ਼ੀਅਨ ਕੋਰਟ ਆਫ ਆਰਮਜ਼ ਦੀ ਤਸਵੀਰ ਬਣੀ ਹੋਈ ਹੈ। ਐਂਡ੍ਰੌਇਡ ਅਥਾਰਟੀ ਮੁਤਾਬਕ, ਨੋਕੀਆ 3310 ਸੁਪ੍ਰੀਮੋ ਪੁਤਿਨ ਇੱਕ ਖ਼ੂਬਸੂਰਤ ਲੱਕੜ ਦੇ ਬਣੇ ਬਕਸੇ ਵਿੱਚ ਆਏਗਾ, ਜਿਸ 'ਤੇ ਕਾਲੀ ਸ਼ਨੀਲ (ਵੈਲਵਟ) ਲੱਗੀ ਹੋਵੇਗੀ।

ਇਸ ਲਗ਼ਜ਼ਰੀ ਫ਼ੋਨ ਦੀ ਕੀਮਤ 99,000 ਰਸ਼ੀਅਨ ਰੂਬਲਜ਼ ਯਾਨੀ ਕਿ ਤਕਰੀਬਨ 1,12,785 ਰੁਪਏ ਹੈ। ਹਾਲਾਂਕਿ, ਹੋਰ ਦੇਸ਼ਾਂ ਦੇ ਬਾਜ਼ਾਰ ਵਿੱਚ ਇਸ ਮੋਬਾਈਲ ਨੂੰ ਖ਼ੀਰਦਣ ਦੀ ਰੁਚੀ ਨਹੀਂ ਮਿਲੀ, ਪਰ ਰਸ਼ਿਆ ਵਿੱਚ ਪੁਤਿਨ ਦੇ ਪ੍ਰਸ਼ੰਸਕ ਇਸ ਫ਼ੋਨ ਨੂੰ ਜ਼ਰੂਰ ਖ਼ਰੀਦ ਸਕਦੇ ਹਨ।