ਨਵੀਂ ਦਿੱਲੀ: ਵੋਡਾਫੋਨ ਤੇ ਮਾਈਕ੍ਰੋਮੈਕਸ ਨੇ ਇੱਕ 4ਜੀ ਸਮਾਰਟਫੋਨ ਲਾਂਚ ਕਰਨ ਲਈ ਹੱਥ ਮਿਲਾਇਆ ਹੈ। ਦੋਵੇਂ ਕੰਪਨੀਆਂ 999 ਰੁਪਏ 'ਚ ਸਮਾਰਟਫੋਨ ਲਾਂਚ ਕਰਨ ਜਾ ਰਹੀਆਂ ਹਨ। ਮਾਈਕ੍ਰੋਮੈਕਸ ਭਾਰਤੀ ਕੰਪਨੀ ਹੈ। ਇਸ ਨੇ ਪਿੱਛੇ ਜਿਹੇ ਦੂਰਸੰਚਾਰ ਆਪ੍ਰੇਟਰ ਬੀਐਸਐਨਐਲ ਨਾਲ ਹੱਥ ਮਿਲਾ ਕੇ 4ਜੀ ਫੀਚਰ ਫੋਨ ਭਾਰਤ 'ਚ ਲਾਂਚ ਕਰਨ ਦਾ ਐਲਾਨ ਕੀਤਾ ਸੀ।
ਵੋਡਾਫੋਨ-ਮਾਈਕ੍ਰੋਮੈਕਸ ਮਿਲ ਕੇ ਗਾਹਕਾਂ ਨੂੰ 2899 ਰੁਪਏ 'ਚ ਅਲਟਰਾ-2 ਵੇਚੇਗੀ। ਇਸ ਤੋਂ ਬਾਅਦ ਕਸਟਮਰ ਨੂੰ 36 ਮਹੀਨਿਆਂ ਲਈ 150 ਰੁਪਏ ਪ੍ਰਤੀ ਮਹੀਨਾ ਵੋਡਾਫੋਨ ਨੰਬਰ ਰਿਚਾਰਜ ਕਰਵਾਉਣਾ ਹੋਵੇਗਾ। ਇਸ ਤਰ੍ਹਾਂ 18 ਮਹੀਨੇ ਬਾਅਦ 990 ਰੁਪਏ ਦਾ ਕੈਸ਼ਬੈਕ ਮਿਲੇਗਾ ਤੇ ਵੋਡਾਫੋਨ ਐਮ ਪੈਸਾ ਪਰਸ 'ਚ 1000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ।
ਖਾਸ ਗੱਲ ਇਹ ਹੈ ਕਿ ਵੋਡਾਫੋਨ ਨੇ 150 ਰੁਪਏ ਦੇ ਰੀਚਾਰਜ ਨਾਲ ਕਿਸੇ ਵੀ ਡਾਟਾ ਪਲਾਨ ਦਾ ਐਲਾਨ ਨਹੀਂ ਕੀਤਾ ਤੇ ਫਾਇਦਾ ਨਹੀਂ ਚੁੱਕਿਆ। ਵੋਡਾਫੋਨ ਇੰਡੀਆ ਦੇ ਕੰਜ਼ਿਊਮਰ ਬਿਜਨੈਸ ਦੇ ਐਸੋਸੀਏਟ ਡਾਇਰਕੈਟਰ ਅਵਿਨੀਸ਼ ਖੋਸਲਾ ਨੇ ਕਿਹਾ, "ਅਸੀਂ ਮਾਈਕ੍ਰੋਮੈਕਸ ਨਾਲ ਹੱਥ ਮਿਲਾ ਕੇ ਖੁਸ਼ ਹਾਂ ਕਿ 4ਜੀ ਸਮਾਰਟਫੋਨ ਨੂੰ 999 ਰੁਪਏ ਵਰਗੀ ਘੱਟ ਕੀਮਤ 'ਤੇ ਕਦੇ ਸਾਹਮਣੇ ਨਹੀਂ ਲਿਆਂਦਾ ਜਾ ਸਕਿਆ। ਇਹ ਪੂਰੇ ਮੁਲਕ 'ਚ ਕਈ ਲੱਖ ਲੋਕਾਂ ਨੂੰ ਫਾਇਦਾ ਦੇਵੇਗਾ।
ਭਾਰਤ-2 ਅਲਟ੍ਰਾ ਸਪ੍ਰੇਡਟ੍ਰਮ ਐਸਸੀ 1.3Ghz ਕਵਾਡ ਕੋਰ ਪ੍ਰੋਸੈਸਰ ਵੱਲੋਂ 512MB ਐਮਬੀ ਰੈਮ, 4 ਜੀਬੀ ਰੈਮ ਦੇ ਨਾਲ ਚੱਲਦਾ ਹੈ। ਇਹ 4 ਇੰਚ ਦੀ ਡਿਸਪਲੇ ਦੇ ਨਾਲ ਹੈ। ਇਸ 'ਚ 2 ਐਮਪੀ ਰਿਅਰ ਕੈਮਰਾ, 2MP ਫਰੰਟ ਕੈਮਰਾ ਹੈ।