ਨਵੀਂ ਦਿੱਲੀ: ਨੋਕੀਆ 5.1 ਪਲੱਸ ਅੱਜ ਪਹਿਲੀ ਵਾਰ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੋ ਗਿਆ ਹੈ। ਫ਼ੋਨ ਨੂੰ ਫਲਿੱਪਕਾਰਟ ਤੋਂ ਸੋਮਵਾਰ ਦੁਪਹਿਰ 12 ਵਜੇ ਖਰੀਦਿਆ ਜਾ ਸਕਦਾ ਹੈ। ਨੋਕੀਆ 5.1 ਪਲੱਸ ਨੂੰ ਪਿਛਲੇ ਮਹੀਨੇ ਹੀ ਭਾਰਤ ਵਿੱਚ 10,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ।
ਸੇਨ ਪੇਜ ਮੁਤਾਬਕ ਏਅਰਟੈੱਲ ਪ੍ਰੀਪੇਡ ਗਾਹਕਾਂ ਨੂੰ ਇਸ ਫ਼ੋਨ ਦੀ ਖ਼ਰੀਦ 'ਤੇ 1800 ਰੁਪਏ ਦਾ ਕੈਸ਼ਬੈਕ ਮਿਲੇਗਾ ਤੇ ਨਾਲ ਹੀ 120 ਜੀਬੀ ਡੇਟਾ ਵੀ ਦਿੱਤਾ ਜਾਵੇਗਾ। ਯੂਜ਼ਰਜ਼ ਨੂੰ ਇਹ ਆਫ਼ਰ ਉਦੋਂ ਹੀ ਮਿਲ ਸਕੇਗਾ ਜਦ ਉਹ 199, 298 ਤੇ 448 ਰੁਪਏ ਦਾ ਰੀਚਾਰਜ ਕਰਵਾਉਣਗੇ। ਫਲਿੱਪਕਾਰਟ ਵੀ ਇਸ ਬਜਟ ਸਮਾਰਟਫ਼ੋਨ 'ਤੇ ਕਈ ਆਫ਼ਰ ਦੇਣ ਜਾ ਰਿਹਾ ਹੈ।
ਫ਼ੋਨ ਵਿੱਚ 5.86 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ, ਜੋ 19:9 ਦੇ ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਨੋਕੀਆ 5.1 ਵਿੱਚ ਨੌਚ ਡਿਸਪਲੇਅ ਦੀ ਸੁਵਿਧਾ ਦਿੱਤੀ ਜਾਵੇਗੀ ਜੋ 2.5 ਡੀ ਕਵਰਡ ਗਲਾਸ ਨਾਲ ਦਿੱਤੀ ਗਈ ਹੈ। ਫ਼ੋਨ ਵਿੱਚ ਐਂਡ੍ਰੌਇਡ ਓਰੀਓ 'ਤੇ ਆਧਾਰਤ ਫ਼ੋਨ ਮੀਡੀਆਟੈੱਕ ਹੇਲੀਓ ਪੀ60 ਐਸਓਸੀ 'ਤੇ ਕੰਮ ਕਰਦਾ ਹੈ। ਫ਼ੋਨ ਵਿੱਚ 3060mAh ਦੀ ਬੈਟਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਨੋਕੀਆ 5.1 ਪਲੱਸ ਵਿੱਚ ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਮਿਲਦੀ ਹੈ। ਸਟੋਰੇਜ ਨੂੰ 400 ਜੀਬੀ ਤਕ ਵਧਾਇਆ ਜਾ ਸਕਦਾ ਹੈ। ਫ਼ੋਨ ਵਿੱਚ ਪਿਛਲੇ ਪਾਸੇ ਫਿੰਗਰਪ੍ਰਿਟ ਸੈਂਸਰ ਵੀ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਫ਼ੋਨ ਵਿੱਚ ਡਬਲ ਰੀਅਰ ਕੈਮਰਾ ਵੀ ਦਿੱਤਾ ਗਿਆ ਹੈ, ਜੋ PDAF ਆਟੋਫ਼ੋਕਸ ਨਾਲ ਆਉਂਦਾ ਹੈ। ਸਮਾਰਟਫ਼ੋਨ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਨੋਕੀਆ 5.1 ਪਲੱਸ 4ਜੀ VoLTE, ਵਾਈਫ਼ਾਈ, ਬਲੂਟੁੱਥ, ਯੂਐਸਬੀ ਸੀ ਟਾਈਪ ਪੋਰਟ ਤੇ 3.5 ਐਮਐਮ ਹੈੱਡਫ਼ੋਨ ਜੈਕ ਦਿੱਤਾ ਗਿਆ ਹੈ।