ਇਸ ਦੇ 3 ਜੀਬੀ ਰੈਮ ਵੈਰੀਐਂਟ ਦੀ ਕੀਮਤ ਘਟਾਈ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਕੀਮਤ ਅਜਿਹੇ ਸਮੇਂ ਘਟਾਈ ਜਾ ਰਹੀ ਹੈ ਜਦੋਂ ਕੰਪਨੀ ਦਾ ਨਵਾਂ ਫੋਨ ਸਕਸੈਸਰ ਨੋਕੀਆ 6 ਲਾਂਚ ਹੋਣ ਵਾਲਾ ਹੈ। ਇਸ ਦੇ ਨਾਲ ਹੀ ਅਮੇਜ਼ਨ ਇੰਡੀਆ ਨੇ ਨੋਕੀਆ 6 'ਤੇ ਐਕਸਚੇਂਜ ਆਫਰ ਲਾਂਚ ਕੀਤਾ ਹੈ। ਇਸ ਤਹਿਤ 9915 ਰੁਪਏ ਦੀ ਕੀਮਤ ਵਿੱਚ ਇਹ ਲਿਆ ਜਾ ਸਕਦਾ ਹੈ।
ਨੋਕੀਆ 6 ਇੰਡ੍ਰਾਇਡ 7.0 ਨੌਗਟ 'ਤੇ ਚੱਲਦਾ ਹੈ। ਇਸ ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 1080×1920 ਪਿਕਸਲ ਦੀ ਹੈ। ਇਸ ਵਿੱਚ 2.5D ਤੇ ਗੋਰੀਲਾ ਗਲਾਸ ਪ੍ਰੋਟੈਕਸ਼ਨ ਵੀ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਵਾਲਕਾਮ ਸਨੈਪਡ੍ਰੈਗਨ 430 ਚਿਪਸੈਟ ਨਾਲ ਹੀ 3 ਜੀਬੀ ਦੀ ਰੈਮ ਦਿੱਤੀ ਗਈ ਹੈ।
ਇਸ ਤੋਂ ਇਲਾਵਾ 64 ਜੀਬੀ ਇੰਟਰਨਲ ਮੈਮਰੀ ਵਾਲਾ ਨੋਕੀਆ 6 ਡੁਅਲ ਸਿਮ ਸਪੋਰਟ ਕਰਦਾ ਹੈ। ਇਸ ਮੈਮਰੀ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਡਿਵਾਇਸ ਵਿੱਚ 3000mAh ਦੀ ਬੈਟਰੀ ਦਿੱਤੀ ਗਈ ਹੈ।