ਨਵੀਂ ਦਿੱਲੀ: ਬਾਰਸੀਲੋਨਾ ਵਿੱਚ ਚੱਲ ਰਹੇ ਮੋਬਾਈਲ ਵਰਲਡ ਕਾਂਗਰਸ ਵਿੱਚ ਐਚਐਮਡੀ ਗਲੋਬਲ ਨੇ ਨੋਕੀਆ ਦੇ 8810 ਫੋਨ ਨੂੰ ਨਵੇਂ ਰੂਪ ਵਿੱਚ ਲਾਂਚ ਕੀਤਾ ਹੈ। ਨੋਕੀਆ ਦੇ ਸ਼ੁਰੂਆਤੀ ਦਿਨਾਂ ਦਾ ਫੋਨ 8110 ਹੁਣ ਨਵੇਂ ਰੂਪ ਵਿੱਚ ਮਈ ਤੋਂ ਖਰੀਦਿਆ ਜਾ ਸਕੇਗਾ। ਇਸ ਦੀ ਕੀਮਤ ਭਾਰਤ ਵਿੱਚ 6 ਹਜ਼ਾਰ ਰੁਪਏ ਹੋ ਸਕਦੀ ਹੈ।



ਨੋਕੀਆ 8110 ਫੋਨ ਨੂੰ ਸਾਲ 1998 ਵਿੱਚ ਲਾਂਚ ਕੀਤਾ ਗਿਆ ਸੀ। ਨਵੇਂ ਰੂਪ ਵਿੱਚ ਲਾਂਚ ਕੀਤੇ ਗਏ 8110 ਫੋਨ ਨੂੰ ਪੁਰਾਣੇ ਵਰਗਾ ਹੀ ਡਿਜ਼ਾਇਨ ਦਿੱਤਾ ਗਿਆ ਹੈ। ਕੰਪਨੀ ਨੇ ਫੋਨ ਨੂੰ ਅਪਗ੍ਰੇਡ ਕਰਦੇ ਹੋਏ 4G ਨੈਟਵਰਕ ਸਪੋਰਟ ਦਿੱਤਾ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ ਦੇ 205 ਮੋਬਾਇਲ ਪਲੇਟਫਾਰਮ 'ਤੇ ਚੱਲੇਗਾ।

ਵੈਸੇ ਤਾਂ ਨੋਕੀਆ 8810 ਇੱਕ ਬੇਸਿਕ ਫੋਨ ਵਰਗਾ ਹੀ ਹੈ ਪਰ ਇਸ ਵਿੱਚ 4ਜੀ ਦੀ ਸਪੀਡ ਵਿੱਚ ਡਾਟਾ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਨ ਵਿੱਚ ਵਾਈ-ਫਾਈ ਤੇ ਹੌਟਸਪੌਟ ਵੀ ਦਿੱਤਾ ਗਿਆ ਹੈ। ਗੂਗਲ ਮੈਪ, ਫੇਸਬੁਕ, ਟਵਿੱਟਰ ਦੇ ਨਾਲ ਨੋਕੀਆ ਦਾ ਪਾਪੁਲਰ ਸਨੇਕ ਗੇਮ ਵੀ ਇਸ ਵਿੱਚ ਮੌਜੂਦ ਹੈ।

ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿੱਚ 2.4 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਫੋਨ ਵਿੱਚ 512 ਐਮਬੀ ਰੈਮ ਹੈ ਜਦਕਿ 4 ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ਵਿੱਚ 2 ਮੈਗਾਪਿਕਸਲ ਦਾ ਕੈਮਰਾ ਵੀ ਹੈ। ਫੋਨ ਵਿੱਚ 1500mAh ਦੀ ਬੈਟਰੀ ਹੈ ਤੇ ਇਸ ਵਿੱਚ ਵੀਡੀਓ ਅਤੇ ਰੇਡੀਓ ਵੀ ਸੁਣਿਆ ਜਾ ਸਕਦਾ ਹੈ। ਐਚਐਮਡੀ ਗਲੋਬਲ ਨੇ ਠੀਕ ਇਸੇ ਤਰਾਂ ਪਿਛਲੇ ਸਾਲ ਨੋਕੀਆ ਦੇ ਪਾਪੁਲਰ ਫੋਨ 3310 ਨੂੰ ਵੀ ਨਵੇਂ ਰੂਪ ਵਿੱਚ ਲਾਂਚ ਕੀਤਾ ਸੀ।