ਬ੍ਰਿਸਬੇਨ: ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ ਸੋਸ਼ਲ ਮੀਡੀਆ ਸਾਈਟਾਂ ਦਾ ਸਭ ਤੋਂ ਮਾਰੂ ਪ੍ਰਭਾਵ ਨਾਬਾਲਿਗਾਂ ’ਤੇ ਪੈ ਰਿਹਾ ਹੈ। ਯੂਨੀਵਰਸਿਟੀ ਦੀ ਖੋਜ ਮੁਤਾਬਕ ਇਹ ਤਕਨੀਕੀ ਵਿਕਾਸ ਹੁਣ ਵਿਨਾਸ਼ ਬਣ ਕੇ ਉਨ੍ਹਾਂ ਦੀ ਜ਼ਿੰਦਗੀ ‘ਤੇ ਭਾਰੂ ਪੈ ਰਿਹਾ ਹੈ। ਨਾਬਾਲਿਗ ਆਪਣਾ ਵਧੇਰੇ ਸਮਾਂ ਇਨ੍ਹਾਂ ਸਾਈਟਾਂ ’ਤੇ ਗੁਜ਼ਾਰ ਰਹੇ ਹਨ।
ਪ੍ਰੋ. ਕੈਂਡਾਈਸ ਆਡਗਰਸ ਅਨੁਸਾਰ ਬੱਚਿਆਂ ਵਿੱਚ ਆ ਰਹੀਆਂ ਊਣਤਾਈਆਂ ਦੀ ਸਿੱਧੀ ਵਜ੍ਹਾ ਸਮਾਰਟ ਫੋਨ ਦੀ ਵਧੇਰੇ ਵਰਤੋਂ ਹੀ ਹੈ। ਘੱਟ ਆਮਦਨ ਵਾਲੇ ਪਰਿਵਾਰਾਂ ਤੋਂ ਆਉਣ ਵਾਲੇ ਨਾਬਾਲਿਗਾਂ ’ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਸਭ ਤੋਂ ਵਧੇਰੇ ਹੈ। ਸਾਲ 2015 ਵਿੱਚ ਹੋਈ ਸੋਧ ਅਨੁਸਾਰ ਕਰੀਬ 92 ਪ੍ਰਤੀਸ਼ਤ ਗ਼ਰੀਬ ਨਾਬਾਲਿਗ ਇੰਟਰਨੈਟ ਦੀ ਵਰਤੋਂ ਕਰ ਰਹੇ ਹਨ ਤੇ 65 ਫ਼ੀਸਦੀ ਕੋਲ ਸਮਾਰਟਫੋਨ ਹੈ। ਚੰਗੀ ਕਮਾਈ ਵਾਲੇ ਘਰਾਂ ਦੇ 97 ਫ਼ੀਸਦੀ ਬੱਚੇ ਇੰਟਰਨੈੱਟ ਦੀ ਵਰਤੋਂ ਕਰ ਰਹੇ ਹਨ ਅਤੇ 69 ਫ਼ੀਸਦੀ ਕੋਲ ਸਮਾਰਟਫੋਨ ਹੈ।
ਉਨ੍ਹਾਂ ਅਨੁਸਾਰ ਬੇਸ਼ੱਕ ਅੱਜ ਵਧੇਰੇ ਲੋਕਾਈ ਡਿਜ਼ੀਟਲ ਯੁੱਗ ਦਾ ਹਿੱਸਾ ਬਣ ਕੇ ਸੋਸ਼ਲ ਮੀਡੀਆ ਦੇ ਮੌਕਿਆਂ ਦਾ ਫ਼ਾਇਦਾ ਉਠਾ ਰਹੀ ਹੈ ਪਰ, ਜੋ ਨਾਬਾਲਿਗ ਸੋਸ਼ਲ ਮੀਡੀਆ ਦੀ ਵਰਤੋਂ ’ਚ ਸੰਘਰਸ਼ ਕਰ ਰਹੇ ਹਨ।