ਚੰਡੀਗੜ੍ਹ: ਸਾਲ ਦੀ ਸਭ ਤੋਂ ਵੱਡੀ ਫਲਿਪਕਾਰਟ ਤੇ ਅਮੇਜ਼ਨ ਦੀ ਫੈਸਟਿਵ ਸੇਲ ਚਾਹੇ ਖ਼ਤਮ ਹੋ ਚੁੱਕੀ ਹੈ ਪਰ ਹਾਲੇ ਵੀ ਸਮਾਰਟਫੋਨ ਤੇ ਦੂਜੇ ਬ੍ਰਾਂਡਾਂ 'ਤੇ ਛੋਟ ਮਿਲ ਰਹੀ ਹੈ। ਈ-ਕਾਮਰਸ ਵੈੱਬਸਾਈਟਾਂ ਤੋਂ ਇਲਾਵਾ, ਸਮਾਰਟ ਫੋਨ ਬ੍ਰਾਂਡ ਵੀ ਆਪਣੇ ਫੋਨ ਤੇ ਵੱਖ-ਵੱਖ ਕਿਸਮਾਂ ਦੀਆਂ ਛੋਟਾਂ ਦੇ ਰਹੇ ਹਨ। ਜੋ ਲੋਕ ਨੋਕੀਆ 3.1 ਪਲੱਸ ਦੀ ਉਡੀਕ ਕਰ ਰਹੇ ਹਨ, ਉਹ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਇਸ ਲਿਸਟ ਵਿੱਚ ਵੀਵੋ ਪਹਿਲਾ ਅਜਿਹਾ ਬਰਾਂਡ ਹੈ ਜੋ ਆਪਣਾ ਖ਼ੁਦ ਦਾ ਆਫਰ ਤੇ ਛੋਟ ਦੇ ਰਿਹਾ ਹੈ।

ਇਸ ਡਿਸਕਾਊਂਟ ਤਹਿਤ ਹੁਣ ਕਿਸੇ ਵੀ ਫੋਨ ਨੂੰ ਸਿਰਫ 99 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਨੋਕੀਆ ਵੀ ਯੂਜ਼ਰਸ ਨੂੰ ਨੋ ਕੌਸਟ EMI ਦੀ ਸੁਵਿਧਾ ਦੇ ਰਿਹਾ ਹੈ। ਇਹ ਛੋਟ ਅਗਲੇ ਮਹੀਨੇ 10 ਨਵੰਬਰ ਤਕ ਚੱਲੇਗੀ।

ਨੋ ਕੌਸਟ EMI ਜ਼ਰੀਏ ਖਰੀਦੋ ਸਮਾਰਟਫੋਨ

HMD ਗਲੋਬਲਜ਼ਇਸ ਦੌਰਾਨ ਨੋ ਕੌਸਟ ਈਐਮਆਈਸ ਦੀ ਸੁਵਿਧਾ ਦੇ ਰਿਹਾ ਹੈ ਜਿਸ ਵਿੱਚ ਨੋਕੀਆ 1, ਨੋਕੀਆ 2.1, ਨੋਕੀਆ 5.1, ਨੋਕੀਆ 6.1, ਨੋਕੀਆ 3.1 ਤੇ ਨੋਕੀਆ 8 ਸਿਰੋਕੋ ਵਰਗੇ ਸਮਾਰਟਫੋਨ ਸ਼ਾਮਲ ਹਨ। ਹਾਲਾਂਕਿ ਨੋਕੀਆ 3.1 ਪਲੱਸ ਨੂੰ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਸੀ। ਫ਼ੋਨ 19 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

ਨੋਕੀਆ ਸਮਾਰਟਫੋਨ ਸਿਰਫ 99 ਵਿੱਚ

ਫੈਸਟਿਵ ਸੀਜ਼ਨ ਦੌਰਾਨ ਐਚਐਮਡੀ ਗਲੋਬਲ ਨੋਕੀਆ ਦੇ ਸਮਾਰਟਫੋਨ ਨੂੰ ਸਿਰਫ 99 ਰੁਪਏ ਦੀ ਕੀਮਤ 'ਤੇ ਵੇਚ ਰਿਹਾ ਹੈ। ਬਾਕੀ ਰਕਮ ਦੇਣ ਲਈ ਕੋਈ ਨੋ ਕੌਸਟ ਈਐਮਆਈ ਦੀ ਸਹੂਲਤ ਮਿਲਦੀ ਹੈ ਜੋ ਯੂਜ਼ਰ ਐਚਡੀਐਫਸੀ ਦੇ ਕਰੈਡਿਟ ਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ 10 ਫੀਸਦੀ ਵਾਧੂ ਕੈਸ਼ਬੈਕ ਮਿਲਦਾ ਹੈ।

ਇਸ ਆਫਰ ਦਾ ਫਾਇਦਾ ਲੈਣ ਲਈ ਯੂਜ਼ਰ ਨੂੰ ਰਿਲਾਇੰਸ ਜਿਓ, ਜੀਓ ਡਿਜੀਟਲ ਲਾਈਫ ਤੇ ਕਰੋਮਾ ਸਟੋਰ ਦੀ ਮਦਦ ਨਾਲ ਖਰੀਦਿਆ ਜਾ ਸਕਦਾ ਹੈ। ਇਹ ਆਫਰ ਅਧਿਕਾਰਿਤ ਨੋਕੀਆ ਆਨਲਾਈਨ ਸਟੋਰ ’ਤੇ ਵੀ ਮੌਜੂਦ ਹੈ।