ਨਵੀਂ ਦਿੱਲੀ: ਐਚਐਮਡੀ ਗਲੋਬਲ ਦੇ ਚੀਫ ਪ੍ਰੋਡਕਟ ਅਫਸਰ ਜੁਹੋ ਸਰਵਵਿਕਸ ਦੇ ਟਵੀਟ ਤੋਂ ਬਾਅਦ, ਇੱਕ ਹੋਰ ਨੋਕੀਆ ਫੋਨ ਲਾਂਚਿੰਗ ਬਾਰੇ ਅਫਵਾਹਾਂ ਫੈਲੀਆਂ ਹਨ। ਰੀਬ੍ਰਾਂਡਿਡ ਨੋਕੀਆ ‘ਓਰੀਜਨਲ’ 25 ਜਨਵਰੀ ਦੇ ਆਸ ਪਾਸ ਲਾਂਚ ਹੋ ਸਕਦਾ ਹੈ। ਜਦੋਂ ਚੀਨੀ ਨਵਾਂ ਸਾਲ ਸ਼ੁਰੂ ਹੁੰਦਾ ਹੈ। ਫੋਨ ਨੂੰ ਮੋਬਾਈਲ ਵਰਲਡ ਕਾਂਗਰਸ ਵਿਖੇ ਵੀ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ, ਜੋ 24 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਹੈ।
ਇਸ ਬਾਰੇ, ਕੋਈ ਪੁਕਤਾ ਜਾਨਕਾਰੀ ਨਹੀਂ ਹੈ ਕੇ ਕਿਸ ਕਲਾਸਿਕ ਨੋਕੀਆ ਫੋਨ ਨੂੰ ਦੁਬਾਰਾ ਲਾਂਚ ਕੀਤਾ ਜਾਵੇਗਾ।
ਐਚਐਮਡੀ ਗਲੋਬਲ ਨੇ ਹੁਣ ਤੱਕ ਨੋਕੀਆ 3310, ਨੋਕੀਆ 8110 4G ਤੇ ਨੋਕੀਆ 2720 ਫਲਿੱਪ 4G ਫੋਨ ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਪੇਸ਼ ਕੀਤੇ ਹਨ।
ਰਿਬ੍ਰਾਂਡਿਡ ਨੋਕੀਆ ਕਲਾਸਿਕ ਤੋਂ ਇਲਾਵਾ, ਐਚਐਮਡੀ ਗਲੋਬਲ ਵੀ ਕਈ ਸਮਾਰਟਫੋਨਜ਼ 'ਤੇ ਕੰਮ ਕਰ ਰਿਹਾ ਹੈ। ਕੰਪਨੀ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਸਾਲ ਨੋਕੀਆ 9 pureview ਸੀਕੁਅਲ ਪੇਸ਼ ਕਰੇਗੀ।
ਹਾਲਾਂਕਿ, ਸਮਾਰਟਫੋਨ ਦੇ ਲਾੱਚ 'ਚ ਦੇਰੀ ਹੋਣ ਬਾਰੇ ਕਿਹਾ ਜਾਂਦਾ ਹੈ। ਨੋਕੀਆ 9.2 ਦੇ ਤੌਰ 'ਤੇ ਦੱਸਿਆ ਗਿਆ ਕੀ ਸਮਾਰਟਫੋਨ ਸਨੈਪਡ੍ਰੈਗਨ 865 ਪ੍ਰੋਸੈਸਰ ਤੇ 5G ਕਨੈਕਟੀਵਿਟੀ ਦੇ ਨਾਲ ਲਾਂਚ ਹੋ ਸਕਦਾ ਹੈ।
ਨੋਕੀਆ ਵੱਲੋਂ ਜ਼ਬਰਦਸਤ ਧਮਾਕੇ ਦੀ ਤਿਆਰੀ
ਏਬੀਪੀ ਸਾਂਝਾ
Updated at:
05 Jan 2020 05:57 PM (IST)
ਚਐਮਡੀ ਗਲੋਬਲ ਦੇ ਚੀਫ ਪ੍ਰੋਡਕਟ ਅਫਸਰ ਜੁਹੋ ਸਰਵਵਿਕਸ ਦੇ ਟਵੀਟ ਤੋਂ ਬਾਅਦ, ਇੱਕ ਹੋਰ ਨੋਕੀਆ ਫੋਨ ਲਾਂਚਿੰਗ ਬਾਰੇ ਅਫਵਾਹਾਂ ਫੈਲੀਆਂ ਹਨ। ਰੀਬ੍ਰਾਂਡਿਡ ਨੋਕੀਆ ‘ਓਰੀਜਨਲ’ 25 ਜਨਵਰੀ ਦੇ ਆਸ ਪਾਸ ਲਾਂਚ ਹੋ ਸਕਦਾ ਹੈ। ਜਦੋਂ ਚੀਨੀ ਨਵਾਂ ਸਾਲ ਸ਼ੁਰੂ ਹੁੰਦਾ ਹੈ। ਫੋਨ ਨੂੰ ਮੋਬਾਈਲ ਵਰਲਡ ਕਾਂਗਰਸ ਵਿਖੇ ਵੀ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ, ਜੋ 24 ਫਰਵਰੀ ਨੂੰ ਸ਼ੁਰੂ ਹੋਣ ਵਾਲੀ ਹੈ।
- - - - - - - - - Advertisement - - - - - - - - -