ਨਵੀਂ ਦਿੱਲੀ: ਖੋਜਕਰਤਾਵਾਂ ਨੇ ਇੱਕ ਨਵਾਂ ਹੱਲ ਵਿਕਸਤ ਕੀਤਾ ਹੈ ਜਿਸ ਨਾਲ ਇੱਕ ਵਾਰ ਚਾਰਜ ਕਰਨ 'ਤੇ ਸਮਾਰਟਫੋਨ ਪੰਜ ਦਿਨ ਲਗਾਤਾਰ ਚੱਲ ਸੱਕੇਗਾ ਤੇ ਇਲੈਕਟ੍ਰਿਕ ਕਾਰਾਂ ਨੂੰ 1000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਚਲਾਇਆ ਜਾ ਸਕੇਗਾ।
ਨਵੀਂ ਬੈਟਰੀ ਸਲਿਊਸ਼ਨ ਆਧੁਨਿਕ ਬੈਟਰੀਆਂ ਵਿਚਲੇ ਰਵਾਇਤੀ ਲਿਥੀਅਮ-ਇਓਨ ਦੀ ਬਜਾਏ, ਖੋਜਕਰਤਾਵਾਂ ਨੇ ਅਲਟਰਾ-ਉੱਚ ਸਮਰੱਥਾ ਪ੍ਰਾਪਤ ਕਰਨ ਲਈ ਲਿਥੀਅਮ-ਸਲਫਰ ਬੈਟਰੀਆਂ ਦੀ ਵਰਤੋਂ ਕੀਤੀ।
ਆਸਟਰੇਲੀਆ ਸਥਿਤ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਟੀਮ ਸਲਫਰ ਕੈਥੋਡਜ਼ ਦੇ ਡਿਜ਼ਾਇਨ ਨੂੰ ਸਟੈਂਡਰਡ ਲਿਥੀਅਮ-ਆਇਨ ਬੈਟਰੀਆਂ 'ਚ ਮੌਜੂਦਾ ਸਮੱਗਰੀ ਦੀ ਵਰਤੋਂ ਨਾਲ ਮੁੜ ਸਥਾਪਤ ਕਰ ਸਕਦੀ ਹੈ। ਇਸ ਨਾਲ ਖੋਜਕਰਤਾਵਾਂ ਨੂੰ ਸਮੁੱਚੀ ਸਮਰੱਥਾ ਜਾਂ ਪ੍ਰਦਰਸ਼ਨ ਵਿੱਚ ਕੋਈ ਗਿਰਾਵਟ ਦਰਜ ਕੀਤੇ ਬਿਨਾਂ ਉੱਚ ਤਣਾਅ ਦੇ ਪੱਧਰ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੀ।
ਪ੍ਰੋਫੈਸਰ ਮਾਨਿਕ ਮਜੂਮਦਾਰ, ਜੋ ਇਸ ਖੋਜ ਦਾ ਹਿੱਸਾ ਹਨ ਨੇ ਕਿਹਾ "ਸਾਡੀ ਖੋਜ ਟੀਮ ਨੂੰ ਇਸ ਸਾਲ ਤੋਂ ਕਾਰਾਂ ਅਤੇ ਗਰਿੱਡਾਂ ਵਿੱਚ ਇਸ ਬੈਟਰੀ ਤਕਨਾਲੋਜੀ ਦੀ ਅਜ਼ਮਾਇਸ਼ ਲਈ ਸਰਕਾਰ ਤੇ ਅੰਤਰਰਾਸ਼ਟਰੀ ਉਦਯੋਗ ਦੇ ਭਾਈਵਾਲਾਂ ਤੋਂ $ 2.5 ਮਿਲੀਅਨ ਤੋਂ ਵੱਧ ਦੀ ਫੰਡ ਪ੍ਰਾਪਤ ਹੋ ਚੁੱਕੇ ਹਨ।"
ਪ੍ਰੋਜੈਕਟ ਦੀ ਅਗਵਾਈ ਕਰਨ ਵਾਲੇ ਡਾ. ਮਹਦੋਖਤ ਸ਼ੈਬਾਨੀ ਨੇ ਕਿਹਾ ਕਿ ਨਵਾਂ ਬੈਟਰੀ ਸਲਿਊਸ਼ਨ ਅਗਲੇ ਦੋ ਤੋਂ ਚਾਰ ਸਾਲਾਂ ਵਿੱਚ ਵਪਾਰਕ ਰੂਪ ਵਿੱਚ ਉਪਲਬਧ ਹੋ ਸਕਦਾ ਹੈ। ਟੀਮ ਹਾਲਾਂਕਿ ਇਸ ਦੀ ਨਿਰਮਾਣ ਪ੍ਰਕਿਰਿਆ ਲਈ ਪਹਿਲਾਂ ਹੀ ਇਕ ਪੇਟੈਂਟ ਪ੍ਰਾਪਤ ਕਰ ਚੁੱਕੀ ਹੈ।
ਨਵੀਂ ਬੈਟਰੀ ਤਕਨਾਲੋਜੀ ਦਾ ਹੱਲ ਉਸ ਸਮੇਂ ਆਇਆ ਹੈ ਜਦੋਂ ਤਕਨਾਲੋਜੀ ਕੰਪਨੀਆਂ ਰਵਾਇਤੀ ਲਿਥੀਅਮ-ਆਇਨ ਬੈਟਰੀਆਂ ਦੇ ਬਦਲ ਲੱਭ ਰਹੀਆਂ ਹਨ।
ਸਮਾਰਟਫੋਨ ਨੂੰ ਪੰਜ ਦਿਨ ਲਗਾਤਾਰ ਚਾਰਜ ਰੱਖ ਸਕਦੀ ਇਹ ਤਕਨੀਕ
ਏਬੀਪੀ ਸਾਂਝਾ
Updated at:
05 Jan 2020 05:51 PM (IST)
ਖੋਜਕਰਤਾਵਾਂ ਨੇ ਇੱਕ ਨਵਾਂ ਹੱਲ ਵਿਕਸਤ ਕੀਤਾ ਹੈ ਜਿਸ ਨਾਲ ਇੱਕ ਵਾਰ ਚਾਰਜ ਕਰਨ 'ਤੇ ਸਮਾਰਟਫੋਨ ਪੰਜ ਦਿਨ ਲਗਾਤਾਰ ਚੱਲ ਸੱਕੇਗਾ ਤੇ ਇਲੈਕਟ੍ਰਿਕ ਕਾਰਾਂ ਨੂੰ 1000 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਚਲਾਇਆ ਜਾ ਸਕੇਗਾ।
- - - - - - - - - Advertisement - - - - - - - - -