ਨਵੀਂ ਦਿੱਲੀ: ਨੋਕੀਆ ਫੋਨਾਂ ਦੇ ਪ੍ਰੇਮੀਆਂ ਲਈ ਕੰਪਨੀ ਜਲਦੀ ਹੀ ਬਾਜ਼ਾਰ ਵਿੱਚ ਨਵਾਂ ਸਮਾਰਟਫੋਨ ਲਿਆਉਣ ਜਾ ਰਹੀ ਹੈ। ਇਹ ਫੋਨ ਇਸ ਸਾਲ 5 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਇਸ ਨਵੇਂ ਫੋਨ ਦਾ ਨਾਂ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਖਬਰਾਂ ਦੇ ਅਨੁਸਾਰ ਇਹ ਨੋਕੀਆ 8.2 ਹੋ ਸਕਦਾ ਹੈ।


ਨਵਾਂ ਫੋਨ ਨੋਕੀਆ 8.2 ਹੋ ਸਕਦਾ ਹੈ ਅਜਿਹਾ ਇਸ ਦੱਸਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਾਲ ਵੀ 5 ਦਸੰਬਰ ਨੂੰ ਕੰਪਨੀ ਨੇ ਨੋਕੀਆ 8.1 ਲਾਂਚ ਕੀਤਾ ਸੀ। ਕਿਹਾ ਜਾ ਰਿਹਾ ਹੈ ਫਿਰ ਕੰਪਨੀ 5 ਦਸੰਬਰ ਨੂੰ ਇਸੇ ਫੋਨ ਦਾ ਅਗਲਾ ਵੈਰੀਅੰਟ ਨੋਕੀਆ 8.2 ਲਾਂਚ ਕਰ ਸਕਦੀ ਹੈ।


ਨੋਕੀਆ 8.2 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ਬਾਰੇ ਅਜੇ ਤੱਕ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਪਰ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ਼ ਹੋਵੇਗੀ।




ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਦੇ ਫਰੰਟ ਵਿੱਚ ਇੱਕ ਪੌਪ-ਅਪ ਕੈਮਰਾ ਸਿਸਟਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਫੋਨ ਦੇ ਪਿਛਲੇ ਹਿੱਸੇ ਵਿੱਚ 64 ਐਮਪੀ ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਖ਼ਬਰ ਹੈ ਕਿ ਨੋਕੀਆ 8.2 ਤੋਂ ਇਲਾਵਾ ਕੰਪਨੀ Nokia 2.2 ਨੂੰ ਵੀ ਲਾਂਚ ਕਰ ਸਕਦੀ ਹੈ।