ਨਵੀਂ ਦਿੱਲੀ: Xiaomi ਜਲਦ ਆਪਣਾ ਨਵਾਂ ਸਮਾਰਟਫੋਨ ਲੈ ਕੇ ਬਾਜ਼ਾਰ ‘ਚ ਆ ਰਹੀ ਹੈ। ਕੰਪਨੀ Mi Note 10 ਨੂੰ ਭਾਰਤੀ ਬਾਜ਼ਾਰ 'ਚ ਜਲਦੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਨੂੰ ਗਲੋਬਲੀ ਲਾਂਚ ਕੀਤਾ ਹੈ। ਇਸ ਫੋਨ ਦੀ ਖਾਸੀਅਤ ਇਸ ਦਾ ਕੈਮਰਾ ਹੈ। ਫਿਲਹਾਲ ਇਸ ਦੀ ਕੀਮਤ 549 ਯੂਰੋ (43,205 ਰੁਪਏ) ਰੱਖੀ ਗਈ ਹੈ। ਹੁਣ ਭਾਰਤ ‘ਚ ਇਸ ਫੋਨ ਦੇ ਲਾਂਚ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ।
Xiaomi India ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੂੰ ਕੁਮਾਰ ਜੈਨ ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਲਦੀ ਇਸ ਫੋਨ ਨੂੰ ਭਾਰਤ ‘ਚ ਲਾਂਚ ਕੀਤਾ ਜਾਵੇਗਾ। ਉਨ੍ਹਾਂ ਨੇ ਇੱਕ ਟਵੀਟ ਕੀਤਾ ਇਸ ‘ਚ ਲਿਖਿਆ- 108 ਐਮਪੀ ਜਲਦ ਆ ਰਿਹਾ ਹੈ।
ਜਦਕਿ Mi Note 10 ਦੇ ਲਾਂਚ ਦੀ ਤਾਰੀਖ ਅਜੇ ਪੱਕੀ ਨਹੀਂ ਹੋਈ। Mi Note 10 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ Qualcomm Snapdragon 730G ਦਿੱਤਾ ਗਿਆ ਹੈ। ਇਸ ਸਮਾਰਟਫੋਨ ‘ਚ 6ਜੀਬੀ ਰੈਮ ਨਾਲ 128 ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਇਸ ਦੀ ਖਾਸੀਅਤ ਇਸ ਦਾ ਕੈਮਰਾ ਹੈ। ਇਸ ਫੋਨ ‘ਚ ਪੰਜ ਲੈਨਸ ਦਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਦਾ ਹੈ। ਉਧਰ ਸੈਕੰਡਰੀ ਲੈਨਸ 12 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 2ਐਕਸ ਜੂਮ ਹੈ। ਇੱਕ ਲੈਂਸ 5 ਮੈਗਾਪਿਕਸਲ ਦਾ ਹੈ ਤੇ ਟੈਲੀਫੋਟੋ ਹੈ ਜੋ 10ਐਕਸ ਹਾਈਬ੍ਰਿਡ ਜੂਮ ਨਾਲ ਲੈਸ ਹੈ। ਇੱਕ 20 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਲੈਨਸ ਦਿੱਤਾ ਗਿਆ ਹੈ। ਮੈਕਰੋ ਲੈਨਸ 2 ਮੈਗਾਪਿਕਸਲ ਦਾ ਹੈ।
Xiaomi ਦਾ Mi Note 10 ਜਲਦੀ ਭਾਰਤ ‘ਚ ਹੋਵੇਗਾ ਲਾਂਚ, ਸਾਹਮਣੇ ਆਈ ਇਹ ਜਾਣਕਾਰੀ
ਏਬੀਪੀ ਸਾਂਝਾ
Updated at:
25 Nov 2019 04:15 PM (IST)
Xiaomi ਜਲਦ ਆਪਣਾ ਨਵਾਂ ਸਮਾਰਟਫੋਨ ਲੈ ਕੇ ਬਾਜ਼ਾਰ ‘ਚ ਆ ਰਹੀ ਹੈ। ਕੰਪਨੀ Mi Note 10 ਨੂੰ ਭਾਰਤੀ ਬਾਜ਼ਾਰ 'ਚ ਜਲਦੀ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਨੂੰ ਗਲੋਬਲੀ ਲਾਂਚ ਕੀਤਾ ਹੈ। ਇਸ ਫੋਨ ਦੀ ਖਾਸੀਅਤ ਇਸ ਦਾ ਕੈਮਰਾ ਹੈ।
- - - - - - - - - Advertisement - - - - - - - - -