ਨੋਕੀਆ ਦਾ D1C ਕਰੇਗਾ ਧਮਾਕਾ
ਏਬੀਪੀ ਸਾਂਝਾ | 04 Oct 2016 12:49 PM (IST)
ਨਵੀਂ ਦਿੱਲੀ : ਨੋਕੀਆ ਦੇ ਆਉਣ ਵਾਲੇ ਸਮਾਰਟਫੋਨ ਦੀ ਟੈੱਕ ਖੇਤਰ ਵਿੱਚ ਲੰਬੇ ਸਮੇਂ ਤੋਂ ਚਰਚਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਲੰਬੇ ਸਮੇਂ ਤੋਂ ਗਰਮ ਹੈ। ਅਗਸਤ ਵਿੱਚ ਨੋਕੀਆਂ ਦੇ ਦੋ ਸਮਾਰਟਫੋਨ ਨੋਕੀਆ 5320 ਤੇ ਨੋਕੀਆ 1490 ਨੂੰ ਗੀਕਬੈਂਚ 'ਤੇ ਸਪਾਟ ਕੀਤਾ ਗਿਆ ਸੀ। ਹੁਣ ਬੈਂਚਮਾਰਕ ਗੀਕਬੈਂਚ ਨੇ ਆਪਣਾ ਨੋਕੀਆ ਸਮਾਰਟਫੋਨ ਸਪਾਟ ਕੀਤਾ ਗਿਆ ਹੈ ਜਿਸ ਦਾ ਨਾਮ D1C ਹੋ ਸਕਦਾ ਹੈ। ਨੋਕੀਆ D1C ਸਮਾਰਟਫੋਨ ਮਿੱਡਰੇਂਜ਼ ਸਮਾਰਟਫੋਨ ਹੋਵੇਗਾ। ਬੈਂਚਮਾਰਕ ਸਾਈਟ ਮੁਤਾਬਕ ਇਸ ਵਿੱਚ 1.4GHz ਆਕਟਾਕੋਰ ਪ੍ਰੋਸੈਸਰ ਤੇ 3 ਜੀ.ਬੀ. ਰੈਮ ਦਿੱਤਾ ਗਿਆ ਹੈ। ਖਬਰ ਹੈ ਕਿ ਇਹ ਨੋਕੀਆ ਡਿਵਾਈਸ ਐਂਰਡਾਈਡ 7.0 ਨਾਗਟ ਆਪਰੇਟਿੰਗ ਸਿਸਟਮ ਨਾਲ ਆਏਗਾ। ਨੋਕੀਆ ਦੇ ਬਾਜ਼ਾਰ ਵਿੱਚ ਵਾਪਸੀ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸੁਕਤਾ ਹੈ। ਨੋਕੀਆ ਇਸ ਤੋਂ ਪਹਿਲਾਂ N1 ਟੈਬਲੇਟ ਲਾਂਚ ਕਰ ਚੁੱਕੀ ਹੈ। ਇਸ ਟੈਬ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਨੋਕੀਆ ਕੰਪਨੀ ਵੀ ਇਸ ਨਵੇਂ ਡਿਵਾਇਸ ਦੀ ਮਦਦ ਨਾਲ ਬਾਜ਼ਾਰ ਵਿੱਚ ਆਪਣੀ ਇੱਕ ਵਾਰ ਫਿਰ ਮੌਜ਼ੂਦਗੀ ਦਰਜ ਕਰਾਉਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਬਾਜ਼ਾਰ ਵਿੱਚ ਆਪਣੇ ਵਜ਼ੂਦ ਨੂੰ ਬਚਾਏ ਰੱਖਣ ਲਈ ਸੰਘਰਸ਼ ਕਰ ਰਹੀ ਇਸ ਕੰਪਨੀ ਨੇ ਮਈ ਵਿੱਚ ਕਿਹਾ ਸੀ ਕਿ ਉਸ ਨੇ ਫਿਨਲੈਂਡ ਵਿੱਚ ਐਚ.ਐਮ.ਡੀ. ਨੂੰ ਨੋਕੀਆ ਬ੍ਰਾਂਡ ਨਾਮ ਤੋਂ ਮੋਬਾਈਲ ਫੋਨ ਤੇ ਟੈਬਲੇਟ ਬਣਾਉਣ ਦਾ ਲਾਈਸੈਂਸ ਦਿੱਤਾ ਹੈ। ਦੋ ਸਾਲ ਪਹਿਲਾਂ ਮਾਈਕਰੋਸਾਫਟ ਨੇ ਨੋਕੀਆ ਦੇ ਫੋਨ ਵਪਾਰ ਨੂੰ 7.2 ਅਰਬ ਡਾਲਰ ਵਿੱਚ ਖਰੀਦਿਆ ਸੀ।