ਨਵੀਂ ਦਿੱਲੀ: ਚੀਨੀ ਕੰਪਨੀ ਹੁਵਾਵੇ ਦੁਨੀਆ ਦੀ ਪਹਿਲੀ 5ਜੀ ਤਕਨੀਕ ਵਾਲਾ ਟੀਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਇਸ ਟੀਵੀ ਨਾਲ ਸੈਮਸੰਗ ਤੇ ਐਪਲ ਜਿਹੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਸੋਚ ਰਹੀ ਹੈ।


ਨਿੱਕੇਈ ਏਸ਼ੀਅਨ ਰਿਵਿਊ ਦੀ ਰਿਪੋਰਟ ਮੁਤਾਬਕ ਇਸ 5ਜੀ ਟੀਵੀ ਦਾ ਡਿਸਪਲੇ 8K ਰੈਜੋਲਿਊਸ਼ਨ ਨੂੰ ਸਪੋਰਟ ਕਰੇਗਾ। ਇਸ ਦੇ ਨਾਲ ਹੀ ਲੋਕ ਇਸ ਟੀਵੀ ‘ਤੇ 360 ਡਿਗਰੀ ਨਾਲ ਵੀਡੀਓ ਦੇਖ ਸਕਣਗੇ। ਇਸ ‘ਚ ਵਰਚੂਅਲ ਰਿਐਲਟੀ ਕੰਟੈਂਟ ਨਾਲ ਹੈਵੀ ਰੈਜ਼ੂਲਿਊਸ਼ਨ ਵੀਡੀਓ ਵੀ ਪਲੇਅ ਕੀਤੀ ਜਾ ਸਕਦੀ ਹੈ।

ਟੀਵੀ ‘ਚ ਕਈ ਸਮਾਰਟ ਫੀਚਰ ਮਿਲਣਗੇ। ਇਹ ਟੀਵੀ ਕੰਪਨੀ ਦੇ ਹੀ ਸਮਾਰਟ ਹੋਮ ਅਪਲਾਇੰਸ ਨੂੰ ਸਪੋਰਟ ਕਰੇਗਾ। ਪਿਛਲੀ ਤਿਮਾਹੀ ਦੌਰਾਨ ਹੁਵਾਵੇ ਦੇ ਸੇਲਿੰਗ ਅਂਕੜਿਆਂ ‘ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਇਸ ਨੇ ਸੈਮਸੰਗ ਤੇ ਐਪਲ ਨੂੰ ਪਿੱਛੇ ਛੱਡ ਦਿੱਤਾ ਹੈ।