ਹੁਣ ਗੂਗਲ ਤੋਂ ਖਰੀਦੋ ਫਿਲਮ ਦੀਆਂ ਟਿਕਟਾਂ
ਏਬੀਪੀ ਸਾਂਝਾ | 07 May 2018 01:58 PM (IST)
ਨਵੀਂ ਦਿੱਲੀ: ਗੂਗਲ ਅਸਿਸਟੈਂਟ ਰਾਹੀਂ ਹੁਣ ਮੂਵੀ ਦੀ ਟਿਕਟ ਖਰੀਦਣਾ ਆਸਾਨ ਹੋ ਗਿਆ ਹੈ। ਗੂਗਲ ਨੇ ਇਸ ਲਈ ਅਮਰੀਕੀ ਟਿਕਟਿੰਗ ਕੰਪਨੀ ਫੰਡਾਗੋ ਨਾਲ ਸਾਂਝੇਦਾਰੀ ਕੀਤੀ ਹੈ। ਇਸ ਤੋਂ ਬਾਅਦ ਯੂਜ਼ਰ ਵਾਇਸ ਕਮਾਂਡ ਦਾ ਇਸਤੇਮਾਲ ਕਰਕੇ ਗੂਗਲ ਅਸਿਸਟੈਂਟ ਨਾਲ ਮੂਵੀ ਦੀ ਟਿਕਟ ਖਰੀਦ ਸਕਦੇ ਹਨ। ਅਮਰੀਕੀ ਡਿਜ਼ੀਟਲ ਮੀਡੀਆ 'ਵਰਜ' ਨੇ ਆਪਣੀ ਰਿਪੋਰਟ ਵਿੱਚ ਕਿਹਾ- ਗੂਗਲ ਨੇ ਫੰਡਾਗੋ ਨਾਲ ਗੂਗਲ ਅਸਿਸਟੈਂਟ ਤੋਂ ਮੂਵੀ ਟਿਕਟ ਖਰੀਦਣ ਦੇ ਲਈ ਸਾਂਝੇਦਾਰੀ ਕੀਤੀ ਹੈ। ਟਿਕਟ ਖਰੀਦਣ ਲਈ ਸਿਰਫ ਇਹ ਕਹਿਣਾ ਹੈ- ਬਾਏ ਟਿਕਟਸ ਜਾਂ ਫਿਰ ਗੂਗਲ ਗੈਟ ਮੀ ਟਿਕਟ ਫਾਰ। ਜੇਕਰ ਫਿਲਮਾਂ ਬਾਰੇ ਜਾਣਕਾਰੀ ਲੈਣੀ ਹੈ ਤਾਂ ਕਹਿਣਾ ਪਵੇਗਾ- ਸ਼ੋਅਟਾਈਮਜ਼ ਨੀਅਰ ਮੀ ਤੇ ਗੂਗਲ ਤੁਹਾਡੇ ਨੇੜੇ-ਤੇੜੇ ਦੇ ਸਿਨਮਾ ਘਰਾਂ ਵਿੱਚ ਲੱਗੀਆਂ ਫਿਲਮਾਂ ਬਾਰੇ ਦੱਸੇਗਾ। ਇਸ ਤੋਂ ਬਾਅਦ ਮੂਵੀ ਚੁਣ 'ਤੇ ਬੁੱਕ ਕਰਵਾਈ ਜਾ ਸਕਦੀ ਹੈ।