ਨਵੀਂ ਦਿੱਲੀ: ਵ੍ਹੱਟਸਐਪ ਕਾਫੀ ਫੇਮਸ ਮੈਸੇਜਿੰਗ ਐਪ ਹੈ। ਹਰ ਸਮਾਰਟਫੋਨ ਯੂਜ਼ਰ ਵ੍ਹੱਟਸਐਪ ਦਾ ਵੀ ਪੂਰਾ ਇਸਤੇਮਾਲ ਕਰਦਾ ਹੈ। ਜੇਕਰ ਇਸ ਚੈਟਿੰਗ ਐਪ ਦੀ ਗੱਲ ਕਰੀਏ ਤਾਂ ਇਸ ‘ਚ ਵ੍ਹੱਟਸਐਪ ਗਰੁੱਪ ਵੀ ਬਣਦੇ ਹਨ। ਇਸ ‘ਚ ਕਈ ਵਾਰ ਸਾਨੂੰ ਅਣਚਾਹੇ ਲੋਕ ਵੀ ਐਡ ਕਰ ਲੈਂਦੇ ਹਨ ਜੋ ਦਿਨ-ਰਾਤ ਡਿਸਟਰਬ ਕਰਦੇ ਰਹਿੰਦੇ ਹਨ।

ਹਾਲ ਹੀ ‘ਚ ਇਸ ਚੈਟਿੰਗ ਐਪ ਨੇ ਇੱਕ ਖਾਸ ਫੀਚਰ ਲੌਂਚ ਕੀਤਾ ਹੈ ਜਿਸ ਦੇ ਇਸਤੇਮਾਲ ਨਾਲ ਤੁਸੀਂ ਅਣਚਾਹੇ ਗੱਰੁਪਾਂ ਦੇ ਮੈਂਬਰ ਬਣਨ ਤੋਂ ਬਚ ਸਕਦੇ ਹੋ। ਇਸ ਲਈ ਤੁਹਾਡਾ ਫੋਨ ਅਪਡੇਟ ਹੋਣਾ ਚਾਹੀਦਾ ਹੈ। ਹੁਣ ਜਾਣੋ ਇਸ ਦੇ ਆਸਾਨ ਸਟੈਪਸ।
  • ਸਭ ਤੋਂ ਪਹਿਲਾਂ ਆਪਣੇ ਫੋਨ ‘ਚ ਵ੍ਹੱਟਸਐਪ ਨੂੰ ਓਪਨ ਕਰੋ।
 
  • ਸੈਟਿੰਗ ਟੈਬ ‘ਚ ਜਾ ਕੇ ਅਕਾਉਂਟ ਟੈਬ ਦੇ ਨਾਲ ਕੱਲਿਕ ਕਰੋ।
 
  • ਅਕਾਉਂਟ ਸੈਕਸ਼ਨ ਖੁੱਲ੍ਹਣ ਤੋਂ ਬਾਅਦ ਪ੍ਰਾਇਵੇਸੀ ‘ਤੇ ਕੱਲਿਕ ਕਰੋ।
 
  • ਹੁਣ ਗਰੁੱਪ ‘ਤੇ ਟੈਪ ਕਰੋ।
 
  • ਇਸ ਤੋਂ ਬਾਅਦ ਤੁਹਾਡੇ ਕੋਲ ਤਿੰਨ ਆਪਸ਼ਨ ਹੋਣਗੇ। ਹਰ ਇੱਕ ਲਈ, ਸਿਰਫ ਤੁਹਾਡੇ ਫੋਨ ਕੰਟੈਕਟ ਲਈ, ਕਿਸੇ ਲਈ ਵੀ ਨਹੀਂ।
 
  • ਇਸ ਤੋਂ ਬਾਅਦ ਤੁਸੀਂ ਕੋਈ ਵੀ ਇੱਕ ਆਪਸ਼ਨ ਨੂੰ ਚੁਣ ਸਕਦੇ ਹੋ।
  ਇਸ ‘ਚ ਨੋ-ਵਨ ਯਾਨੀ ਕਿਸੇ ਲਈ ਨਹੀਂ ਆਪਸ਼ਨ ਨੂੰ ਚੁਣਨ ਤੋਂ ਬਾਅਦ ਗਰੁੱਪ ‘ਚ ਐਡ ਕਰਨ ਲਈ ਐਡਮਿਨ ਨੂੰ ਤੁਹਾਡੀ ਆਗਿਆ ਲੈਣੀ ਪਵੇਗੀ ਜਿਸ ਨੂੰ ਹਾਂ ਕਰਨ ਤੋਂ ਬਾਅਦ ਹੀ ਤੁਸੀਂ ਗਰੁੱਪ ‘ਚ ਐਡ ਹੋ ਪਾਓਗੇ।