ਨਿਊਯਾਰਕ : ਸੋਸ਼ਲ ਸਾਈਟ ਫੇਸਬੁੱਕ ਆਪਣੇ ਮੈਸੰਜਰ ਐਪ ਦਾ ਨਵਾਂ ਵਰਜਨ ਲਿਆਉਣ ਜਾ ਰਹੀ ਹੈ। ਇਹ ਡਾਟਾ ਸੇਵਰ ਮੋਡ 'ਚ ਹੋਵੇਗਾ। ਇਹ ਯੂਜਰਜ਼ ਦੀ ਪਸੰਦ ਵਾਲੇ ਸੰਦੇਸ਼, ਫੋਟੋ ਅਤੇ ਵੀਡੀਓ ਨੂੰ ਹੀ ਸੇਵ ਕਰੇਗਾ।
ਫੇਸਬੁੱਕ ਦਾ ਮੈਸੰਜਰ ਐਪ ਹਾਲੇ ਯੂਜਰਜ਼ ਤਕ ਪਹੁੰਚਾਉਣ ਵਾਲੀ ਹਰ ਚੀਜ਼ ਨੂੰ ਆਟੋਮੈਟਿਕ ਹੀ ਡਾਊਨਲੋਡ ਕਰ ਲੈਂਦਾ ਹੈ। ਇਸ 'ਚ ਫੋਟੋ ਜਾਂ ਵੀਡੀਓ ਚਾਹੇ ਕਿੰਨੀ ਵੀ ਵੱਡੇ ਆਕਾਰ 'ਚ ਕਿਉਂ ਨਾ ਹੋਵੇ ਉਹ ਸਭ ਡਾਊਨਲੋਡ ਹੋ ਜਾਂਦਾ ਹੈ। ਪਰ ਇਸ ਦੇ ਨਵੇਂ ਵਰਜਨ ਨਾਲ ਇਸ 'ਤੇ ਪਾਬੰਦੀ ਲੱਗ ਸਕਦੀ ਹੈ। ਡੇਟਾ ਸੇਵਰ ਮੋਡ ਆਨ ਹੋਣ 'ਤੇ ਯੂਜਰਜ਼ ਆਪਣੀ ਪਸੰਦੀਦਾ ਤਸਵੀਰ ਤੇ ਵੀਡੀਓ ਨੂੰ ਚੁਣ ਸਕਣਗੇ ਅਤੇ ਅਣਚਾਹੀਆਂ ਚੀਜ਼ਾਂ ਨੂੰ ਬਾਹਰ ਕਰ ਸਕਣਗੇ।
ਯੂਜਰਜ਼ ਜ਼ਰੂਰਤ ਦੇ ਹਿਸਾਬ ਨਾਲ ਇਸ ਰੀਸੈੱਟ ਵੀ ਕਰ ਸਕਣਗੇ। ਇਹ ਐਪ ਮਹੀਨਾਵਰ ਡਾਟੇ ਪਲਾਨ ਦੀ ਵਰਤੋਂ ਕਰਨ ਵਾਲਿਆਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਡਾਟਾ ਸੇਵਰ ਮੋਡ ਸਿਰਫ ਉਸ ਸਮੇਂ ਕੰਮ ਕਰੇਗਾ ਜਦ ਮੋਬਾਈਲ ਫੋਨ ਸੈਲੂਲਰ ਡਾਟੇ ਦੀ ਵਰਤੋਂ ਕਰ ਰਿਹਾ ਹੋਵੇਗਾ। ਵਾਈ-ਫਾਈ ਹਾਟਸਪਾਟ ਨਾਲ ਜੋੜੇ ਜਾਣ 'ਤੇ ਮੈਸੰਜਰ ਫਿਰ ਪਹਿਲਾਂ ਹੀ ਤਰ੍ਹਾਂ ਆਮ ਤੌਰ 'ਤੇ ਕੰਮ ਕਰਨ ਲੱਗੇਗਾ। ਫਿਲਹਾਲ ਕੰਪਨੀ ਇਸ ਦਾ ਐਂਡ੍ਰਾਈਡ ਬੇਟਾ ਵਰਜਨ 'ਤੇ ਪ੍ਰੀਖਣ ਕਰ ਰਹੀ ਹੈ।