ਨਵੀਂ ਦਿੱਲੀ: ਐਪ ਅਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਨੇ iOS 10 ਦੇ ਯੂਜ਼ਰਸ ਲਈ ਨਵਾਂ ਅਪਡੇਟ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਆਈਫੋਨ ਤੇ ਆਈਪੈਡ ਦੇ ਯੂਜ਼ਰ ਸਿਰੀ (ਐਪਲ ਵਰਚੂਅਲ ਅਸਿਸਟੈਂਟ) ਜ਼ਰੀਏ ਕੈਬ ਬੁੱਕ ਕਰਾ ਸਕਣਗੇ। ਓਲਾ ਨੇ ਬਿਆਨ ਵਿੱਚ ਕਿਹਾ ਕਿ ਇਸ ਅਪਡੇਟ ਵਿੱਚ ਐਪਲ ਮੈਪਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਆਈਫੋਨ ਤੇ ਆਈਪੈਡ ਦੇ ਯੂਜ਼ਰਸ ਨੂੰ ਕੈਬ ਬੁੱਕ ਕਰਵਾਉਣ ਵਿੱਚ ਸੁਵਿਧਾ ਹੋਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ iOS 10 ਚਲਾਉਣ ਵਾਲੇ ਆਈਫੋਨ ਤੇ ਆਈਪੈਡ ਗਾਹਕਾਂ ਨੂੰ ਸਿਰਫ 'ਹਾਈ ਸਿਰੀ, ਗੇਟ ਮੀ ਓਲਾਕੈਬ' ਬੋਲਣਾ ਹੋਵੇਗਾ ਤੇ ਉਨ੍ਹਾਂ ਦੀ ਕੈਬ ਬੁੱਕ ਹੋ ਜਾਵੇਗੀ। ਓਲਾ ਦੇ ਕੋ-ਫਾਉਂਡਰ ਤੇ CTO ਅੰਕਿਤ ਭੱਟੀ ਨੇ ਕਿਹਾ, 'ਸਾਡੇ ਸਾਰੇ ਸਮਾਧਾਨਾਂ ਦੀ ਮੁੱਖ ਗੱਲ ਟੈਕਨਾਲੌਜੀ ਹੈ। iOS 10 ਦੇ ਨਾਲ ਐਪ ਮਿਲਣ ਨਾਲ ਸਾਡੇ ਗਾਹਕਾਂ ਦਾ ਅਨੁਭਵ ਬਿਹਤਰ ਹੋ ਸਕੇਗਾ। ਅਸੀਂ ਦੁਨੀਆ ਵਿੱਚ ਸਿਰੀਕਟ ਤੇ ਮੈਪਕਿਟ ਨੂੰ ਅਪਣਾਉਣ ਵਾਲੇ ਪਹਿਲੇ ਲੋਕਾਂ ਵਿੱਚੋਂ ਹਾਂ।'