ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 38,999 ਰੁਪਏ ਹੈ। ਇਸਨੂੰ ਸਾਇੰਸ-ਫਿਕਸ਼ਨ ਫਿਲਮ "Star Wars : ਦ ਲਾਸਟ ਜੇਦੀ ਨਾਲ ਭਾਈਵਾਲੀ ਕਰ ਕੇ ਲਾਂਚ ਕੀਤਾ ਗਿਆ ਹੈ। ਲਿਮਿਟਿਡ ਐਡੀਸ਼ਨ ਵਾਲੇ ਸਮਾਰਟਫੋਨ ਦਾ ਡਿਜ਼ਾਈਨ ਫ਼ਿਲਮ ਦੇ "ਕ੍ਰੇਟ" ਗ੍ਰਹਿ ਤੋਂ ਪ੍ਰਭਾਵਿਤ ਹੈ। ਇਸਦਾ ਇੱਕ ਹਿੱਸਾ "ਕ੍ਰੇਟ" ਸਫੇਦ ਰੰਗ ਦਾ ਹੈ ਅਤੇ ਇਸ 'ਤੇ "Star Wars " ਦਾ ਲਾਲ ਰੰਗ ਵਿੱਚ ਲੋਗੋ ਵੀ ਖੁਣਿਆ ਹੋਇਆ ਹੈ।
ਵੈਨ ਪਲੱਸ 5T ਵਿੱਚ 6.1 ਇੰਚ ਦਾ ਐੱਚ.ਡੀ. ਡਿਸਪਲੇਅ ਦਿੱਤਾ ਗਿਆ ਹੈ ਜੋ 18:9 ਰੇਸ਼ੋ ਨਾਲ ਆਉਂਦਾ ਹੈ। ਬੇਜ਼ਲ-ਲੈਸ ਡਿਸਪਲੇਅ ਵਾਲਾ ਇਹ ਵਨਪਲੱਸ ਪਹਿਲਾ ਸਮਾਰਟਫੋਨ ਹੈ। ਇਸ ਵਾਰ ਕੰਪਨੀ ਨੇ ਆਪਣਾ ਹੋਮ ਬਟਨ ਡਿਵਾਈਸ ਤੋਂ ਹਟਾ ਦਿੱਤਾ ਹੈ। ਵਨ ਪਲੱਸ 5T 'ਚ ਫਿੰਗ ਪ੍ਰਿੰਟ ਸੈਂਸਰ ਪਿੱਛੇ ਵਾਲੇ ਪਾਸੇ ਦਿੱਤਾ ਗਿਆ ਹੈ।
ਵੈਨ ਪਲੱਸ 5T 'ਚ ਵਨ ਪਲੱਸ ਦੀ ਤਰਾਂ 2.45GHz ਓਕਟਾ ਕੋਰ ਸਨੈਪ ਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ 8 ਜੀ.ਬੀ. ਰੈਮ ਤੇ 128 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਹਾਲੇ ਇਹ ਦੋਵੇਂ ਵੇਰੀਐਂਟ ਕੇਵਲ ਮਿਡਨਾਈਟ ਬਲੈਕ ਕਲਰ ਵਿੱਚ ਹੀ ਉਪਲੱਬਧ ਹੋਣਗੇ।
ਇਸ ਵਿੱਚ ਡੂਅਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਾਰ ਕੰਪਨੀ ਨੇ ਟੈਲੀਫ਼ੋਟੋ ਲੈਂਸ ਦੀ ਥਾਂ ਵਾਈਡ ਅਪਰਚਰ ਲੈਂਸ ਇਸਤੇਮਾਲ ਕੀਤਾ ਹੈ। ਇਸ ਦੇ ਨਾਲ ਹੀ ਪ੍ਰਾਇਮਰੀ ਸੈਂਸਰ 16 ਮੈਗਾ ਪਿਕਸਲ ਦਾ ਹੈ, ਜਿਸਦਾ ਅਪਰਚਰ f /1.7 ਹੈ। ਨਾਲ ਹੀ ਸੈਕੰਡਰੀ ਕੈਮਰਾ 20 ਮੈਗਾ ਪਿਕਸਲ ਦਾ ਹੈ ਜਿਸ ਦਾ ਅਪਰਚਰ ਵੀ f/1.7 ਹੈ।
ਵੈਨ ਪਲੱਸ 5T ਵਿੱਚ ਫੇਸ-ਅਨਲਾਕ ਸਿਸਟਮ ਦਿੱਤਾ ਗਿਆ ਹੈ ਜੋ ਐਪਲ ਆਈਫੋਨ X ਦੇ ਫੇਸ 3D ਅਨਲਾਕ ਨੂੰ ਕਰੜੀ ਟੱਕਰ ਦੇਣ ਵਾਲਾ ਹੈ। ਇਸ ਨਾਲ ਫ਼ੋਨ ਨੂੰ ਕਾਫੀ ਤੇਜ਼ੀ ਨਾਲ ਅਨਲਾਕ ਕੀਤਾ ਜਾ ਸਕਦਾ ਹੈ। ਨਵਾਂ ਸਮਾਰਟਫੋਨ 7.1.1 ਐਂਡਰਾਇਡ ਨੌਗੱਟ ਓ.ਐੱਸ. 'ਤੇ ਚੱਲਦਾ ਹੈ ਜੋ ਕੰਪਨੀ ਦੇ ਇਨ-ਹਾਊਸ Oxygen ਓਐਸ 'ਤੇ ਆਧਾਰਤ ਹੈ।