ਨਵੀਂ ਦਿੱਲੀ: ਵਨਪਲੱਸ 6 ਇਸ ਸਾਲ ਦੇ ਸ਼ਿੱਦਤ ਨਾਲ ਇੰਤਜ਼ਾਰ ਕੀਤੇ ਜਾਣ ਵਾਲੇ ਸਮਾਰਟਫੋਨਾਂ 'ਚੋਂ ਇੱਕ ਹੈ। ਲਾਂਚ ਹੋਣ ਤੋਂ 22 ਦਿਨਾਂ 'ਚ ਹੀ ਵੱਡਾ ਰਿਕਾਰਡ ਕਾਇਮ ਕਰਦਿਆਂ ਇਸ ਦੇ 10 ਲੱਖ ਯੂਨਿਟ ਵੇਚੇ ਜਾ ਚੁੱਕੇ ਹਨ। ਇਸ ਨਵੇਂ ਰਿਕਾਰਡ ਦੇ ਨਾਲ ਵਨਪਲੱਸ ਕੰਪਨੀ ਦਾ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਸਮਾਰਟਫੋਨ ਬਣ ਗਿਆ ਹੈ। ਇਸ ਤੋਂ ਪਹਿਲਾਂ ਵਨਪਲੱਸ 5T ਦੇ 10 ਲੱਖ ਯੂਨਿਟ ਦੀ ਵਿਕਰੀ 90 ਦਿਨਾਂ 'ਚ ਹੋਈ ਸੀ।
ਭਾਰਤ 'ਚ ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 34,999 ਰੁਪਏ ਸੀ। ਇਸ ਤੋਂ ਬਾਅਦ 15 ਜੂਨ ਤੋਂ ਵਨਪਲੱਸ ਨੇ ਕਮਿਊਨਿਟੀ ਸੈਲੀਬ੍ਰੇਸ਼ਨ ਸੀਜ਼ਨ ਦਾ ਐਲਾਨ ਕੀਤਾ ਹੈ ਜਿਸ 'ਚ 12 ਦਿਨਾਂ ਤੱਕ ਕਈ ਬੰਪਰ ਆਫਰ ਦਿੱਤੇ ਜਾਣਗੇ।
ਵਨਪਲੱਸ ਦੀ ਖਾਸੀਅਤ:
ਵਨਪਲੱਸ 6 'ਚ 6.28 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 1080X2260 ਪਿਕਸਲ ਰੈਜ਼ੋਲੂਸ਼ਨ ਨਾਲ ਆਉਂਦੀ ਹੈ। ਕੰਪਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਤੇਜ਼ ਸਮਾਰਟਫੋਨ ਦੱਸ ਰਹੀ ਹੈ। ਇਸ 'ਚ ਸਨੈਪਡ੍ਰੈਗਨ 845 ਚਿਪਸੈੱਟ ਦਿੱਤੀ ਗਈ ਹੈ। ਇਹ ਪ੍ਰੋਸੈਸਰ ਸਮਾਰਟਫੋਨ ਦੇ ਨੈੱਟਵਰਕ ਨੂੰ ਬੇਹਤਰ ਬਣਾਉਂਦਾ ਹੈ।
ਇਹ ਪਹਿਲਾ ਅਜਿਹਾ ਸਮਾਰਟਫੋਨ ਹੈ ਜੋ ਲੇਟੇਸਟ ਐਂਡਰਾਇਡ ਪੀ ਤੇ ਚੱਲੇਗਾ। ਇਸ 'ਚ ਐਂਡਰਾਇਡ ਪੀ ਦਾ ਡਵੈਲਪਰ ਪ੍ਰੀਵਿਊ ਵਰਜ਼ਨ ਦਿੱਤਾ ਗਿਆ ਹੈ। ਇਸ ਚ 6 ਜੀਬੀ/8 ਜੀਬੀ ਰੈਮ ਮਾਡਲ ਦਿੱਤਾ ਗਿਆ ਹੈ। ਇਸ 'ਚ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਸਿਰਫ 0.4 ਸਕਿੰਟ 'ਚ ਹੀ ਇਸ ਨੂੰ ਅਨਲੌਕ ਕੀਤਾ ਜਾ ਸਕਦਾ ਹੈ।