ਨਵੀਂ ਦਿੱਲੀ: ਵਨਪਲੱਸ ਨੇ ਆਪਣੇ ਨਵੇਂ ਸਮਾਰਟਫੋਨ ਵਨਪਲੱਸ 5T ਦਾ ਲਾਵਾ ਰੈੱਡ ਵੈਰੀਐਂਟ ਲਾਂਚ ਕੀਤਾ ਹੈ। ਇਸ ਨਵੇਂ ਕਲਰ ਨਾਲ ਇਸ ਦੇ ਸਪਸੀਫਿਕੇਸ਼ਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਵਨਪਲੱਸ 5T ਨੂੰ ਕੰਪਨੀ ਨੇ ਕੇਵਲ ਮਿੱਡਨਾਈਟ ਬਲੈਕ ਕਲਰ ਵੈਰੀਐਂਟ ਵਿੱਚ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦਾ ਲਾਵਾ ਰੈੱਡ ਕਲਰ ਵੈਰੀਐਂਟ ਲਿਆਂਦਾ ਹੈ। ਖਾਸ ਗੱਲ ਇਹ ਹੈ ਕਿ ਹਾਲੇ ਇਹ ਨਵਾਂ ਕਲਰ ਮਾਡਲ ਚੀਨੀ ਬਾਜ਼ਾਰ ਵਿੱਚ ਹੀ ਉਪਲੱਬਧ ਹੋਵੇਗਾ। ਉਮੀਦ ਹੈ ਕਿ ਜਲਦ ਹੀ ਭਾਰਤ ਵਿੱਚ ਇਹ ਨਵਾਂ ਫੋਨ ਉਪਲੱਬਧ ਹੋਵੇ ਪਰ ਹੁਣ ਤੱਕ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।


ਇਸ ਨਵੇਂ ਕਲਰ ਵੈਰੀਐਂਟ ਨੂੰ 8ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ਼ ਵਿੱਚ ਲਿਆਂਦਾ ਗਿਆ ਹੈ ਜਿਸ ਦੀ ਕੀਮਤ 2,999 ਯੂਆਨ ਤੇ ਭਾਰਤ ਵਿੱਚ 37,999 ਰੁਪਏ ਰੱਖੀ ਗਈ ਹੈ। ਚੀਨ ਵਿੱਚ 17 ਦਸੰਬਰ ਤੋਂ ਇਹ ਨਵਾਂ ਕਲਰ ਵਨਪਲੱਸ 5T ਵਿਕਰੀ ਦੇ ਲਈ ਤਿਆਰ ਹੋਵੇਗਾ।

ਵਨਪਲੱਸ 5T ਵਿੱਚ 6.1 ਇੰਚ ਦਾ ਐਚਡੀ ਡਿਸਪਲੇ ਦਿੱਤਾ ਗਿਆ ਹੈ ਜੋ 18:9 ਅਸਪੈਕਟ ਰੇਸ਼ਿਓ ਨਾਲ ਆਉਂਦਾ ਹੈ। ਬੇਜਲ-ਲੈਸ ਡਿਸਪਲੇ ਵਾਲਾ ਇਹ ਵਨਪਲੱਸ ਦਾ ਪਹਿਲਾ ਸਮਾਰਟਫੋਨ ਹੈ। ਇਸ ਵਾਰ ਕੰਪਨੀ ਨੇ ਆਪਣਾ ਹੋਣ ਬਟਨ ਡਿਵਾਈਸ ਤੋਂ ਹਟਾ ਦਿੱਤਾ ਹੈ। ਵਨਪਲੱਸ 5T ਵਿੱਚ ਫਿੰਗਰਪ੍ਰਿੰਟ ਸੈਂਸਰ ਪਿਛਲੇ ਪਾਸੇ ਦਿੱਤਾ ਗਿਆ ਹੈ। ਇਸ ਵਿੱਚ ਅਨਲੌਕ ਚਿਹਰੇ ਨਾਲ ਡਿਟੈਕਟ ਕਰ ਲੌਕ ਤੇ ਅਨਲੌਕ ਹੋ ਸਕਦਾ ਹੈ।

ਵਨਪਲੱਸ 5T ਵਿੱਚ ਵਨਪਲੱਸ 5 ਦੀ ਤਰ੍ਹਾਂ ਹੀ 2.4 GHz ਓਕਟਾ ਕੋਰ ਸਨੈਪਡਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਇਹ 6 ਜੀਬੀ ਤੇ 8ਜੀਬੀ ਦੋ ਰੈਮ ਵੈਰੀਐਂਟ ਵਿੱਚ ਆਵੇਗਾ। ਹਾਲੇ ਉਹ ਦੋਵੇਂ ਹੀ ਵੈਰੀਐਂਟ ਕੇਵਲ ਮਿੱਡਨਾਈਟ ਬਲੈਕ ਕਲਰ ਵਿੱਚ ਹੀ ਮੁਹੱਈਆ ਹੋਣਗੇ।

ਇਸ ਵਿੱਚ ਡੁਏਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਾਰ ਕੰਪਨੀ ਨੇ ਟੈਲੀਫ਼ੋਟੋ ਲੈਂਸ ਦੀ ਥਾਂ ਵਾਈਡ ਅਪਰਚਰ ਲੈਂਸ ਦੀ ਵਰਤੋਂ ਕੀਤੀ ਹੈ। ਉੱਥੇ ਹੀ ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ, ਜਿਸ ਦਾ ਅਪਰਚਰ f/1.7 ਹੈ। ਇਸ ਦੇ ਨਾਲ ਹੀ ਸੈਕੰਡਰੀ ਕੈਮਰਾ 20 ਮੈਗਾਪਿਕਸਲ ਦਾ ਦਿੱਤਾ ਗਿਆ ਹੈ ਜਿਸ ਦਾ ਅਪਰਚਰ f/1.7 ਹੈ।

ਵਨਪਲੱਸ 5T ਵਿੱਚ ਫੇਸ-ਅਨਲੌਕ ਸਿਸਟਮ ਦਿੱਤਾ ਗਿਆ ਹੈ ਜੋ ਐਪਲ ਆਈਫੋਨ X ਦੇ ਫੇਸ 3D ਅਨਲੌਕ ਨੂੰ ਸਖਤ ਟੱਕਰ ਦੇਣ ਵਾਲਾ ਹੈ। ਇਹ ਕਾਫੀ ਫਾਸਟ ਫੋਨ ਅਨਲੌਕ ਕਰਦਾ ਹੈ। ਨਵਾਂ ਸਮਾਰਟਫੋਨ 7.1.1 ਐਂਡਰਾਇਡ ਓਐਸ 'ਤੇ ਚੱਲਦਾ ਹੈ ਜੋ ਕੰਪਨੀ ਦੇ ਇਨ-ਹਾਊਸ Oxygen ਓਐਸ ਬੇਸਡ ਹੈ।