ਨਵੀਂ ਦਿੱਲੀ: ਚੀਨੀ ਸਮਾਰਟਫੋਨ ਬਣਾਉਣ ਵਾਲੀ ਵਨ ਪਲੱਸ ਨੇ ਮੰਗਲਵਾਰ ਨੂੰ 5ਟੀ ਦੇ ਗਲੋਬਲ ਲਾਂਚ ਦਾ ਐਲਾਨ ਕਰ ਦਿੱਤਾ ਹੈ। 16 ਨਵੰਬਰ ਨੂੰ ਇਹ ਸਮਾਰਟਫੋਨ ਲਾਂਚ ਹੋਵੇਗਾ ਤੇ ਭਾਰਤ 'ਚ ਸ਼ੁਰੂਆਤੀ ਸੇਲ ਤਹਿਤ ਇਹ ਡਿਵਾਇਸ 21 ਨਵੰਬਰ ਤੋਂ ਵਿਕਰੀ ਲਈ ਮੌਜੂਦ ਹੋਵੇਗਾ। ਨਿਊਯਾਰਕ 'ਚ ਗਲੋਬਲ ਲਾਂਚ ਤੋਂ ਬਾਅਦ ਇਹ ਡਿਵਾਇਸ ਅਮੇਜ਼ਨ ਤੇ ਵਨਪਲੱਸ ਸਟੋਰ ਦੀ ਵੈਬਸਾਈਟ 'ਤੇ ਮਿਲੇਗਾ। ਕੰਪਨੀ ਦੇ ਸੀਈਓ ਪੇਟ ਲਾਓ ਨੇ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਟਾਈਮ 'ਚ ਵਨਪਲੱਸ 5ਟੀ ਦੀ ਕੀਮਤ 4000 ਯੁਆਨ ਕਰੀਬ 39,000 ਰੁਪਏ ਹੋਵੇਗੀ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਲੀਕ ਰਿਪੋਰਟ ਮੁਤਾਬਕ ਵਨਪਲੱਸ 5ਟੀ 'ਚ ਬੇਜ਼ਲ ਲੈਸ ਡਿਸਪਲੇ ਹੈ। ਗਿਜਚਾਇਨਾ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਵਨਪਲੱਸ-5 'ਚ ਕਾਵਲਕੌਮ ਸਨੈਪਡ੍ਰੈਗਨ 835 ਚਿਪਸੈਟ ਦੇ ਨਾਲ 8 ਜੀਬੀ ਰੈਮ ਤੇ 20 ਮੈਗਾਪਿਕਸਲ ਦਾ ਫ੍ਰੰਟ ਤੇ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ 'ਚ ਇਨਡ੍ਰਾਇਡ 8.0 ਹੈ।