Oneplus ਦੇ ਦੀਵਾਨਿਆਂ ਲਈ ਚੰਗੀ ਖਬਰ, iPhone X ਦਾ ਇਹ ਫੀਚਰ ਹੋਵੇਗਾ ਸ਼ਾਮਲ
ਏਬੀਪੀ ਸਾਂਝਾ | 07 Apr 2018 01:46 PM (IST)
ਨਵੀਂ ਦਿੱਲੀ: ਵਨਪਲਸ ਆਪਣੇ ਅਗਲੇ ਸਮਾਰਟਫੋਨ ਵਿੱਚ ਉਹ ਸਾਰੇ ਫੀਚਰ ਦੇਣਾ ਚਾਹੁੰਦੀ ਹੈ ਜਿਸ ਨਾਲ ਕੰਪਨੀ ਵੱਧ ਤੋਂ ਵੱਧ ਮੋਬਾਇਲ ਵੇਚ ਸਕੇ। ਕੰਪਨੀ ਰੋਜ਼ਾਨਾ ਵਨਪਲੱਸ 6 ਨੂੰ ਲੈ ਕੇ ਨਵੀਆਂ-ਨਵੀਆਂ ਜਾਣਕਾਰੀਆਂ ਦੇ ਰਹੀ ਹੈ। ਪਹਿਲਾਂ ਨਾਂ ਤੇ ਪ੍ਰੋਸੈਸਰ ਦਾ ਖੁਲਾਸਾ ਕੀਤਾ ਹੁਣ ਕੰਪਨੀ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਉਹ ਆਈਫੋਨ ਐਕਸ ਵਾਂਗ ਜੈਸਚਰ ਕੰਟਰੋਲ ਵਾਲਾ ਫੀਚਰ ਵੀ ਦੇਣ ਜਾ ਰਹੀ ਹੈ। [embed]https://twitter.com/oneplus/status/981909324011274240[/embed] ਕੰਪਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦੱਸਿਆ ਕਿ ਸਮਾਰਟਫੋਨ ਦੇ ਨਵੇਂ ਟੀਜ਼ਰ ਨੂੰ ਪੋਸਟ ਕੀਤਾ ਗਿਆ ਹੈ। ਸਿਰਫ 6 ਸੈਕੰਡ ਦੇ ਇਸ ਵੀਡੀਓ ਵਿੱਚ ਨੰਬਰ 6 ਅਤੇ ਕਈ ਤਰਾਂ ਦੇ ਸਵਾਇਪ ਜੈਸਚਰ ਐਕਸ਼ਨ ਵਿਖਾਏ ਗਏ ਹਨ। ਟਵੀਟ ਵਿੱਚ ਲਿੱਖਿਆ ਗਿਆ ਹੈ ਕਿ ਇਸ਼ਾਰਿਆਂ ਨਾਲ ਚੰਗਾ ਕੰਮ ਕਰੋ। ਕੰਪਨੀ ਵਨਪਲਸ-6 ਵਿੱਚ ਇਸ ਮਾਡਲ ਨੂੰ ਲਾਂਚ ਕਰ ਸਕਦੀ ਹੈ। ਵਨਪਲਸ ਦੇ ਸੀਈਓ ਪੀਟ ਲਾਓ ਨੇ ਇਸ ਫੀਚਰ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ। ਲਾਓ ਨੇ ਕੰਪਨੀ ਦੇ ਫੋਰਮ 'ਤੇ ਲਿੱਖਿਆ ਕਿ ਵਨਪਲੱਸ 6 ਇੱਕ ਵਧੀਆ ਮੋਡ ਦੇ ਨਾਲ ਲਾਂਚ ਹੋਵੇਗਾ। ਲੈਂਡਸਕੈਪ ਮੋਡ ਵਿੱਚ ਨੌਚ ਦੀ ਸਾਇਡ ਨੂੰ ਲੁਕਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਵਨਪਲੱਸ 6 ਦੇ ਲਾਂਚ ਦੇ ਨਾਲ ਕੰਪਨੀ ਵਾਇਰਲੈਸ ਬੁਲੇਟ ਹੈਡਫੋਨ ਵੀ ਲਾਂਚ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਆਈਫੋਨ ਨੂੰ ਟੱਕਰ ਦੇਣ ਲਈ ਲਾਂਚ ਕੀਤਾ ਜਾ ਰਿਹਾ ਹੈ।