ਮੁੰਬਈ: ਟੈਕਨਾਲੌਜੀ ਦੀ ਦੁਨੀਆ ਦੀ ਸਭ ਤੋਂ ਵੱਡੀ ਫਾਈਟ ਸ਼ੁਰੂ ਹੋਣ ਵਾਲੀ ਹੈ ਜਦੋਂ ਇੱਕ ਗੈਜੇਟ ਕੰਪਨੀ ਦੂਜੀ ਕੰਪਨੀ ਦੇ ਗੈਜੇਟ ਨੂੰ ਟੱਕਰ ਦਵੇਗੀ। ਜਿਵੇਂ ਇੱਕੋ ਦਿਨ ਦੋ ਫ਼ਿਲਮਾਂ ਰਿਲੀਜ਼ ਹੋਣ ‘ਤੇ ਫਰਕ ਪੈਂਦਾ ਹੈ ਹੁਣ ਕੁਝ ਅਜਿਹਾ ਹੀ ਟੈਕਨਾਲੌਜੀ ਦੇ ਖੇਤਰ ‘ਚ ਵੀ ਹੋਣ ਜਾ ਰਿਹਾ ਹੈ। ਜੀ ਹਾਂ, ਜਿੱਥੇ 29 ਅਕਤੂਬਰ ਨੂੰ ਵਨ-ਪੱਲਸ ਨੇ ਆਪਣਾ ਨਵਾਂ ਫੋਨ 6ਟੀ ਲੌਂਚ ਕੀਤਾ ਹੈ, ਹੁਣ 30 ਅਕਤੂਬਰ ਨੂੰ ਐਪਲ ਆਪਣਾ ਮੈਕਬੁੱਕ ਲੌਂਚ ਕਰਨ ਜਾ ਰਹੀ ਹੈ।
ਪਰ ਅਜਿਹੇ ‘ਚ ਦੇਖਣਾ ਖਾਸ ਹੈ ਕਿ ਅਜਿਹੇ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਨਾਲ ਵਨ-ਪਲੱਸ, ਐਪਲ ਨੂੰ ਟੱਕਰ ਦੇ ਪਾਵੇਗਾ।
- ਵਨਪੱਲਸ ਦਾ ਪਹਿਲੀ ਵਾਰ ਅਮਰੀਕਾ ‘ਚ ਲੌਂਚ ਹੋਣਾ ਜੋ ਪਹਿਲਾਂ ਹੀ ਭਾਰਤ ‘ਚ ਆਪਣੀ ਥਾਂ ਬਣਾ ਚੁੱਕਿਆ ਹੈ।
- ਐਪਲ ਹਰ ਸਾਲ ਆਪਣੇ ਇਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ‘ਚ ਕਰਦਾ ਹੈ। ਇਸ ਦੇ ਹਾਲ ‘ਚ ਫੋਨ ਲੌਂਚ ਇਵੈਂਟ ਇੱਥੇ ਹੀ ਕੀਤੇ ਸੀ ਤੇ ਦੂਜੇ ਵੱਡੇ ਇਵੈਂਟ ਦੀ ਤਿਆਰੀ ਨਿਊਯਾਰਕ ‘ਚ ਕੀਤੀ ਜਾ ਰਹੀ ਹੈ ਜਿੱਥੇ ਬੀਤੇ ਦਿਨੀਂ ਵਨ-ਪਲੱਸ ਨੇ ਇਵੈਂਟ ਹੋਸਟ ਕੀਤਾ ਸੀ।
- ਵਨ-ਪਲੱਸ ਵਰਸਜ਼ ਐਪਲ: ਭਾਰਤ ‘ਚ ਸਮਾਰਟਫੋਨ ਸੈਗਮੇਂਟ ‘ਚ ਵਨ-ਪਲੱਸ ਫਿਲਹਾਲ ਨੰਬਰ 1 ਕੰਪਨੀ ਹੈ, ਜਦੋਂਕਿ ਐਪਲ ਤੀਜੇ ਨੰਬਰ ‘ਤੇ ਹੈ। ਹੁਣ ਅਮਰੀਕਾ ‘ਚ ਵੀ ਇਨ੍ਹਾਂ ਦੋਵਾਂ ਕੰਪਨੀਆਂ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।
- ਸੈਮਸੰਗ ਨੂੰ ਵੀ ਖ਼ਤਰਾ: ਕਈ ਸਾਲਾਂ ਤੋਂ ਸੈਮਸੰਗ, ਐਪਲ ਨੂੰ ਟੱਕਰ ਦਿੰਦਾ ਆ ਰਿਹਾ ਹੈ ਜਿਸ ਨੇ ਅਮੇਰੀਕਾ ‘ਚ ਵੀ ਕਈ ਵਾਰ ਐਪਲ ਨੂੰ ਟੱਕਰ ਦਿੱਤੀ ਹੈ। ਹੁਣ ਜਿੱਥੇ ਵਨ-ਪਲੱਸ ਅਮੇਰੀਕਾ ‘ਚ ਆ ਰਿਹਾ ਹੈ ਤਾਂ ਇਸ ਦਾ ਖ਼ਤਰਾ ਐਪਲ ਦੇ ਨਾਲ-ਨਾਲ ਸੈਮਸੰਗ ‘ਤੇ ਵੀ ਹੈ।
ਸਿਰਫ ਐਪਲ ਨੂੰ ਹੀ ਵਨ-ਪਲੱਸ ਤੋਂ ਖ਼ਤਰਾ ਨਹੀਂ, ਸਗੋਂ ਵਨ-ਪਲੱਸ ਨੂੰ ਵੀ ਐਪਲ ਤੋਂ ਓਨਾਂ ਹੀ ਖ਼ਤਰਾ ਹੈ। ਜਦੋਂ ਵਨ-ਪਲੱਸ ਨੇ ਆਪਣੀ ਲੌਂਚ ਡੇਟ ਨੂੰ ਬਦਲਿਆ ਤਾਂ ਲੋਕਾਂ ਦੇ ਜ਼ਹਿਨ ‘ਚ ਇਹ ਗੱਲ ਆ ਗਈ ਸੀ ਕਿ ਵਨ-ਪਲੱਸ, ਐਪਲ ਤੋਂ ਡਰ ਗਈ ਹੈ।