ਚੰਡੀਗੜ੍ਹ: ਜਦੋਂ ਤੋਂ ਰਿਲਾਇੰਸ ਜੀਓ ਨੇ ਮਾਰਕਿਟ ਵਿੱਚ ਪੈਰ ਪਸਾਰੇ ਹਨ, ਦੂਜੀਆਂ ਕੰਪਨੀਆਂ ਦੀ ਨੀਂਦ ਉੱਡੀ ਹੋਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੀ ਹਾਲ ਹੀ ਵਿੱਚ ਆਈ ਰਿਪੋਰਟ ਮੁਤਾਬਕ ਜੀਓ ਦੀ ਇੰਟਰਨੈਟ ਸਪੀਡ ਸਭ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਟਰਾਈ ਨੇ ਹਾਈਵੇ ਤੇ ਰੇਲਵੇ ਲਾਈਨਾਂ ’ਤੇ ਕਾਲ ਡਰਾਪ ਦਾ ਟੈਸਟ ਕੀਤਾ ਸੀ। ਇਸ ਟੈਸਟ ਵਿੱਚ ਜੀਓ ਹੀ ਪਾਸ ਹੋਇਆ ਹੈ। ਬਾਕੀ ਟੈਲੀਕਾਮ ਆਪਰੇਟਰ ਪੂਰੀ ਤਰ੍ਹਾਂ ਫੇਲ੍ਹ ਹੋ ਗਏ। ਇਹ ਟੈਸਟ ਕਿਸੇ ਏਜੰਸੀ ਦੀ ਮਦਦ ਨਾਲ ਕਰਾਇਆ ਗਿਆ ਸੀ ਜਿਸ ਵਿੱਚ ਕਈ ਹਾਈਵੇ ਤੇ ਰੇਲ ਰੂਟ ਸ਼ਾਮਲ ਸਨ।
ਅਕਸਰ ਵੇਖਿਆ ਜਾਂਦਾ ਹੈ ਕਿ ਰੇਲ, ਬੱਸ ਜਾਂ ਕਿਸੇ ਹੋਰ ਵਾਹਨ ’ਤੇ ਸਫ਼ਰ ਦੌਰਾਨ ਮੋਬਾਈਲ ਫੋਨ ਦੇ ਨੈਟਵਰਕ ਦੀ ਬੜੀ ਦਿੱਕਤ ਆਉਂਦੀ ਹੈ। ਪਰ ਜੀਓ ਨੇ ਇਸ ਸਮੱਸਿਆ ਦਾ ਵੀ ਹੱਲ ਕੱਢ ਦਿੱਤਾ ਹੈ। ਇਸ ਟੈਸਟ ਵਿੱਚ ਏਅਰਟੈਲ, ਵੋਡਾਫੋਨ ਤ ਬੀਐਸਐਨਐਲ ਦੇ 3G ਤੇ 2G ਨੈਟਵਰਕ ਪੂਰੀ ਤਰ੍ਹਾਂ ਫੇਲ੍ਹ ਹੋ ਗਏ। ਯਾਨੀ ਸਫ਼ਰ ਦੌਰਾਨ ਇਹ ਸਾਰੇ ਨੈਟਵਰਕ ਕੰਮ ਨਹੀਂ ਆਉਣ ਵਾਲੇ।
ਸਪਰ ਦੌਰਾਨ ਕਾਲ ਡਰਾਪ ਟੈਸਟ ਲਈ ਹਾਈਵੇਅ ਰੂਟਾਂ ਵਿੱਚ ਆਸਨਸੋਲ ਤੋਂ ਗਯਾ, ਦਿਗਾ ਤੋਂ ਆਸਨਸੋਲ, ਗਯਾ ਤੋਂ ਦਾਨਾਪੁਰ, ਬੰਗਲੁਰੂ ਤੋਂ ਮੁਰਦੇਸ਼ਵਰ, ਰਾਇਪੁਰ ਤੋਂ ਜਗਦਲਪੁਰ, ਦੇਹਰਾਦੂਨ ਤੋਂ ਨੈਨੀਤਾਲ, ਮਾਊਂਟ ਆਬੂ ਤੋਂ ਜੈਪੁਰ ਤੇ ਸ੍ਰੀਨਗਰ ਤੋਂ ਲੇਹ ਤਕ ਦੇ ਰੂਟ ਸ਼ਾਮਲ ਕੀਤੇ ਗਏ ਸਨ। ਇਸੇ ਤਰ੍ਹਾਂ ਰੇਲਵੇ ਰੂਟਾਂ ਵਿੱਚ ਇਲਾਹਾਬਾਦ ਤੋਂ ਗੋਰਖਪੁਰ, ਦਿੱਲੀ ਤੋਂ ਮੁੰਬਈ ਅਤੇ ਜਬਲਪੁਰ ਤੋਂ ਸਿੰਘਰੋਲੀ ਸ਼ਾਮਲ ਕੀਤਾ ਗਿਆ ਸੀ।