ਨਵੀਂ ਦਿੱਲੀ: ਓਪੋ ਨੇ ਆਪਣੇ ਸਮਾਰਟਫੋਨ ਓਪੋ ਐਫ-5 ਦਾ ਨਵਾਂ ਵਰਜਨ ਐਫ-5 ਯੂਥ ਲਾਂਚ ਕੀਤਾ ਹੈ। ਇਸ ਦੀ ਕੀਮਤ 17,835 ਰੱਖੀ ਗਈ ਹੈ। ਇਹ ਫਿਲਹਾਲ ਫਿਲੀਪੀਂਸ 'ਚ ਹੀ ਲਾਂਚ ਕੀਤਾ ਗਿਆ ਹੈ। ਦਿੱਖ ਦੇ ਮਾਮਲੇ 'ਚ ਇਹ ਸਮਾਰਟਫੋਨ ਓਪੋ ਐਫ-5 ਨਾਲੋਂ ਕੁਝ ਖਾਸ ਅਲੱਗ ਨਹੀਂ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ ਦਾ ਰਿਜ਼ਲਿਊਸ਼ਨ 2160 x 1080 ਤੇ 18:9 ਰੇਸ਼ੋ ਦੇ ਨਾਲ ਹੈ। ਇਸ 'ਚ ਮੀਡੀਆਟੇਕ Helio P23 ਪ੍ਰੋਸੈਸਰ ਤੇ 3 ਜੀਬੀ ਰੈਮ ਹੈ। ਯੂਥ ਐਡੀਸ਼ਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ f/2.2 ਅਪਰਚਰ ਲੈਂਸ ਵਾਲਾ 16 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 13 ਮੈਗਾਪਿਕਸਲ ਦਾ ਬੈਕ ਕੈਮਰਾ ਵੀ ਹੈ। ਇਸ ਤੋਂ ਇਲਾਵਾ ਇਸ ਨਵੇਂ ਮਾਡਲ 'ਚ 3200 ਐਮਏਐਚ ਦੀ ਬੈਟਰੀ ਵੀ ਦਿੱਤੀ ਗਈ ਹੈ। ਇਹ ਸਮਾਰਟਫੋਨ ਕੰਪਨੀ ਦੇ ਕਲਰ ਓਐਸ 3.2 'ਤੇ ਚਲਦਾ ਹੈ।