16 ਮੈਗਾਪਿਕਸਲ ਕੈਮੇਰਾ ਵਾਲਾ ਫੋਨ ਭਾਰਤ 'ਚ ਲਾਂਚ
ਏਬੀਪੀ ਸਾਂਝਾ | 08 Dec 2017 12:53 PM (IST)
ਨਵੀਂ ਦਿੱਲੀ: ਪਿਛਲੇ ਮਹੀਨੇ ਫਿਲੀਪੀਂਸ 'ਚ ਲਾਂਚ ਹੋਣ ਵਾਲੇ ਓਪੋ ਐਫ-5 ਯੂਥ ਨੂੰ ਅੱਜ ਭਾਰਤ 'ਚ ਲਾਂਚ ਕੀਤਾ ਗਿਆ। ਇਹ ਸਮਾਰਟਫੋਨ 18:9 ਬੇਜੈਲ-ਲੈਸ ਡਿਸਪਲੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ। ਇਸ ਨੂੰ ਆਨਲਾਈਨ ਤੇ ਆਫਲਾਈਨ ਖਰੀਦਿਆ ਜਾ ਸਕਦਾ ਹੈ। ਇੰਡੀਆ 'ਚ ਇਸ ਦੀ ਕੀਮਤ 16,990 ਰੁਪਏ ਰੱਖੀ ਗਈ ਹੈ। ਲੁੱਕ ਦੇ ਮਾਮਲੇ 'ਚ ਇਹ ਸਮਾਰਟਫੋਨ ਓਪੋ ਐਫ-5 ਵਾਂਗ ਹੀ ਹੈ। ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਓਪੋ ਐਫ-5 ਯੂਥ ਐਡੀਸ਼ਨ 'ਚ 6 ਇੰਚ ਦੀ ਸਕਰੀਨ ਦਿੱਤੀ ਹੈ ਜੋ 2160 x 1080 ਰਿਜ਼ੌਲਿਊਸ਼ਨ ਤੇ ਇਹ 18:9 ਦੇ ਰੇਸ਼ੋ 'ਚ ਆਉਂਦੀ ਹੈ। ਇਸ 'ਚ ਮੀਡੀਆਟੇਕ Helio P23 ਪ੍ਰੋਸੈਸਰ ਤੇ 3 ਜੀਬੀ ਰੈਮ ਦਿੱਤੀ ਗਈ ਹੈ। ਇਸ ਦੇ ਦੋ ਵੈਰੀਏਂਟ 3 ਜੀਬੀ ਰੈਮ ਤੇ 4 ਜੀਬੀ ਰੈਮ ਵਾਲੇ ਬਾਜ਼ਾਰ 'ਚ ਮੌਜੂਦ ਹਨ। ਯੂਥ ਐਡੀਸ਼ਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ f/2.2 ਅਪਰਚਰ ਲੈਂਸ ਵਾਲਾ 16 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਉੱਥੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਓਪੋ ਐਫ-5 ਯੂਥ ਐਡੀਸ਼ਨ 'ਚ 3200 ਐਏਐਚ ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਕੰਪਨੀ ਦੇ ਕਲਰ ਓਐਸ 3.2 'ਤੇ ਚੱਲਦਾ ਹੈ। ਇਸ 'ਚ 4ਜੀ, ਵਾਈ-ਫਾਈ, ਜੀਪੀਐਸ, ਓਟੀਜੀ ਵਰਗੀਆਂ ਔਪਸ਼ਨਸ ਵੀ ਹਨ।