ਨਵੀਂ ਦਿੱਲੀ: ਪੈਰਿਸ ਵਿੱਚ 19 ਜੂਨ ਨੂੰ ਹੋਣ ਵਾਲੇ ਇਕ ਈਵੈਂਟ ਵਿੱਚ ਚੀਨੀ ਕੰਪਨੀ ਓਪੋ ਆਪਣਾ ਨਵਾਂ ਫਲੈਗਸ਼ਿਪ ਵਾਲਾ ਫੋਨ ‘ਓਪੋ ਫਾਈਂਡ ਐਕਸ’ ਲਾਂਚ ਕਰੇਗੀ। ਇਸ ਦੇ ਨਾਲ ਹੀ ਓਪੋ ਆਪਣੀ ਫਲੈਗਸ਼ਿਪ ਸੀਰੀਜ਼ ਫਾਈਂਡ ਦੀ ਵਾਪਸੀ ਕਰੇਗੀ। ਜਾਣਕਾਰੀ ਮੁਤਾਬਕ ਓਪੋ ਫਾਈਂਡ X 5G ਸਪੋਰਟ ਕਰੇਗਾ। ਇਸ ਦਾ ਕੈਮਰਾ ਵੀ 5x ਜ਼ੂਮ ਤਕਨੀਕ ਨਾਲ ਆ ਸਕਦਾ ਹੈ।

 



Oppo Find X ’ਚ ਹੋਏਗਾ 5x ਜ਼ੂਮ ਕੈਮਰਾ


 

ਓਪੋ ਫਾਈਂਡ X ਬਿਹਤਰੀਨ ਕੈਮਰਾ ਜ਼ੂਮ ਨਾਲ ਆਏਗਾ। ਇਸ ਵਿੱਚ 5x ਜ਼ੂਮ ਤਕਨੀਕ ਹੋਏਗੀ। ਕੰਪਨੀ ਨੇ ਫਰਵਰੀ ਵਿੱਚ ਹੋਏ ਮੋਬਾਈਲ ਵਰਲਡ ਕਾਂਗਰਸ ਵਿੱਚ ਇਸ ਦਾ ਐਲਾਨ ਕੀਤਾ ਸੀ। ਇਸ ਦਾ ਕੈਮਰਾ ਵਾਈਡ-ਐਂਗਲ ਲੈਂਜ਼ ਤੇ ਟੈਲੀਫੋਟੋ ਲੈਂਜ਼ ਨਾਲ ਆਉਂਦਾ ਹੈ। ਇਹ ਫੋਨ ਡੀਪ ਜ਼ੂਮ ਨਾਲ 90 ਡਿਗਰੀ ਦੇ ਰੋਟੇਸ਼ਨ ਨਾਲ ਆਏਗਾ। ਓਪੋ ਦਾ ਦਾਅਵਾ ਹੈ ਕਿ ਇਹ ਲੈਂਜ਼ ਨੂੰ bulky ਲੁਕ ਨਹੀਂ ਦਏਗਾ। ਓਪੋ ਦਾ ਇਹ ਫੋਨ 5.7mm ਮੋਟਾ ਹੈ ਜੋ 2x ਆਪਟੀਕਲ ਜ਼ੂਮ ਲੈਂਜ਼ ਤੋਂ ਵੀ 10 ਫ਼ੀਸਦੀ ਪਤਲਾ ਹੈ।



Oppo Find X ’ਚ ਹੋਏਗੀ 5G ਤਕਨੀਕ


 

ਓਪੋ ਫਾਈਂਡ X ਦੁਨੀਆ ਦਾ ਪਹਿਲਾ ਸਮੋਰਟਫੋਨ ਹੋਏਗਾ ਜੋ 5G ਤਕਨੀਕ ਨਾਲ ਆਏਗਾ। ਹਾਲਾਂਕਿ ਇਹ ਕੰਪਨੀ ਨੇ ਰਸਮੀ ਤੌਰ ’ਤੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ ਪਰ ਇਸ ਰਿਪੋਰਟ ’ਤੇ ਯਕੀਨ ਕਰਨ ਦਾ ਵੱਡਾ ਕਾਰਨ ਇਹ ਹੈ ਕਿ 2018 ਵਿੱਚ ਓਪੋ ਨੇ 5G ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਲਈ ਕੰਪਨੀ ਨੇ ਕਵਾਲਕਾਮ ਨਾਲ ਭਾਈਵਾਲੀ ਕੀਤੀ ਸੀ।



ਸੁਪਰ VOOC ਫੀਚਰ ਨਾਲ 15 ਮਿੰਟਾਂ 'ਚ ਹੋਏਗੀ ਚਾਰਜਿੰਗ


 

VOOC ਓਪੋ ਦੀ ਫਾਸਟ ਚਾਰਜਿੰਗ ਤਕਨੀਕ ਹੈ। ਕੰਪਨੀ ਦਾ ਦਾਅਵਾ ਹੈ ਕਿ ਸੁਪਰ VOOC ਬੇਹੱਦ ਤੇਜ਼ ਹੈ ਜੋ ਮਹਿਜ਼ 15 ਮਿੰਟਾਂ ਵਿੱਚ ਹੀ ਓਪੋ ਫਾਈਂਡ X ਨੂੰ ਚਾਰਜ ਕਰ ਦੇਵੇਗਾ।