ਨਵੀਂ ਦਿੱਲੀ: Oppo Reno 6 Pro ਦੇ ਲਾਂਚ ਹੋਣ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਕੰਪਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਸਮਾਰਟਫੋਨ 14 ਜੁਲਾਈ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਜਾਵੇਗਾ। ਸਮਾਰਟਫੋਨ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਸੂਚੀਬੱਧ ਕੀਤਾ ਗਿਆ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਸਿਰਫ ਫਲਿੱਪਕਾਰਟ 'ਤੇ ਉਪਲਬਧ ਹੋਵੇਗਾ।


ਦੱਸ ਦੇਈਏ ਕਿ ਭਾਰਤ ਤੋਂ ਪਹਿਲਾਂ ਇਹ ਸਮਾਰਟਫੋਨ ਚੀਨ ਵਿੱਚ ਲਾਂਚ ਕੀਤਾ ਜਾ ਚੁੱਕਿਆ ਹੈ। ਮੀਡੀਆਟੇਕ ਡਾਈਮੈਂਸਿਟੀ 1200 ਪ੍ਰੋਸੈਸਰ ਅਤੇ ਫਾਸਟ ਚਾਰਜਿੰਗ ਸਪੋਰਟ ਇਸ ਵਿਚ ਵਰਤੇ ਜਾਣਗੇ।


Oppo Reno 6 Pro ਲੌਂਚਿੰਗ


ਫਲਿੱਪਕਾਰਟ 'ਤੇ ਲਿਸਟਿੰਗ ਅਤੇ ਕੰਪਨੀ ਦੇ ਅਧਿਕਾਰਤ ਐਲਾਨ ਮੁਤਾਬਕ ਓਪੋ ਰੇਨੋ 6 ਪ੍ਰੋ ਭਾਰਤ ਵਿੱਚ 14 ਜੁਲਾਈ ਨੂੰ ਦੁਪਹਿਰ 3 ਵਜੇ ਲਾਂਚ ਕੀਤਾ ਜਾਵੇਗਾ। ਇਹ ਇੱਕ ਵਰਚੁਅਲ ਈਵੈਂਟ ਹੋਵੇਗਾ ਅਤੇ ਆਨਲਾਈਨ ਦੇਖਿਆ ਜਾ ਸਕੇਗਾ।


ਓਪੋ ਰੇਨੋ 6 ਪ੍ਰੋ ਦੀ ਉਮੀਦ ਕੀਤੀ ਜਾ ਰਹੀ ਕੀਮਤ


ਇਹ ਸਮਾਰਟਫੋਨ ਚੀਨ ਵਿਚ ਲਾਂਚ ਕੀਤੇ ਗਏ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਨੂੰ ਲਗਪਗ ਇਸੇ ਕੀਮਤ ਨਾਲ ਭਾਰਤ ਵਿਚ ਲਾਂਚ ਕੀਤਾ ਜਾਵੇਗਾ। ਚੀਨ ਵਿਚ ਓਪੋ ਰੇਨੋ 6 ਪ੍ਰੋ ਦੀ ਕੀਮਤ ਸੀਐਨਵਾਈ 3,499 ਯਾਨੀ ਲਗਪਗ 39,800 ਰੁਪਏ ਹੈ।


ਓਪੋ ਰੇਨੋ 6 ਪ੍ਰੋ ਸਪੈਸੀਫਿਕੇਸ਼ਨ


ਓਪੋ ਰੇਨੋ 6 ਪ੍ਰੋ ਸਮਾਰਟਫੋਨ '6.5 ਇੰਚ ਦੀ ਫੁੱਲ ਐਚਡੀ+OLED ਡਿਸਪਲੇਅ ਦਿੱਤੀ ਜਾ ਸਕਦੀ ਹੈ, ਜਿਸ '90Hz ਰਿਫਰੈਸ਼ ਰੇਟ ਡਿਸਪਲੇਅ ਦਿੱਤਾ ਜਾ ਸਕਦਾ ਹੈ। ਇਸ ਨੂੰ MediaTek Dimensity 1200 ਪ੍ਰੋਸੈਸਰ 'ਤੇ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਓਪੋ ਰੇਨੋ 6 ਪ੍ਰੋ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ।


ਜੇਕਰ ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਦਾ ਪ੍ਰਾਇਮਰੀ ਸੈਂਸਰ 64MP ਸੈਂਸਰ, 8MP ਸੈਕੰਡਰੀ ਸੈਂਸਰ, 2MP ਦੇ ਦੋ ਹੋਰ ਸੈਂਸਰ ਦਿੱਤੇ ਜਾ ਸਕਦੇ ਹਨ। ਸਮਾਰਟਫੋਨ '32MP ਦਾ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ।


ਪਾਵਰ ਬੈਕਅਪ ਲਈ ਓਪੋ ਰੇਨੋ 6 ਪ੍ਰੋ ਵਿੱਚ 4,500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ ਜੋ 65W ਫਾਸਟ ਚਾਰਜਿੰਗ ਸਪੋਰਟ ਕਰੇਗੀ।


ਇਹ ਵੀ ਪੜ੍ਹੋ: Urvashi Rautela ਨੇ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ' ਹਾਸਲ ਕਰ ਰਚਿਆ ਇਤਿਹਾਸ, ਰਾਜਪਾਲ ਨੇ ਕੀਤਾ ਸਨਮਾਨਿਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904