ਮੁੰਬਈ: ਬਾਲੀਵੁੱਡ ਐਕਟਰਸ ਉਰਵਸ਼ੀ ਰਾਉਤੇਲਾ ਨੂੰ ਹਾਲ ਹੀ ਵਿਚ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ 2021' ਨਾਲ ਸਨਮਾਨਤ ਕੀਤਾ ਗਿਆ। ਉਸ ਨੇ ਅੱਗੇ ਵਧ ਕੇ ਲੌਕਡਾਊਨ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।



ਉਰਵਸ਼ੀ ਨੂੰ ਮਹਾਰਾਸ਼ਟਰ ਅਤੇ ਗੋਆ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਾਜ ਭਵਨ ਵਿਖੇ ਸਨਮਾਨਿਤ ਕੀਤਾ। ਅਦਾਕਾਰਾ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੈਨਸ ਉਨ੍ਹਾਂ ਨੂੰ ਬਹੁਤ ਪਸੰਦ ਕਰ ਰਹੇ ਹਨ।


ਉਰਵਸ਼ੀ ਨੇ ਰਚਿਆ ਇਤਿਹਾਸ


ਉਰਵਸ਼ੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ। ਉਹ ਇਸ ਪ੍ਰਾਪਤੀ ਨੂੰ ਹਾਸਲ ਕਰਕੇ ਬਹੁਤ ਖੁਸ਼ ਹੈ। ਇਸਦਾ ਕਾਰਨ ਇਹ ਵੀ ਹੈ ਕਿ ਉਰਵਸ਼ੀ ਫਿਲਮ ਇੰਡਸਟਰੀ ਤੋਂ ਇਹ ਸਨਮਾਨ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਅਦਾਕਾਰਾ ਹੈ। ਇਸ ਤਰ੍ਹਾਂ ਉਸਨੇ ਇਤਿਹਾਸ ਰਚਿਆ ਹੈ।



ਉਰਵਸ਼ੀ ਨੇ ਕਿਵੇਂ ਮਦਦ ਕੀਤੀ?


ਉਰਵਸ਼ੀ ਰਾਉਤੇਲਾ ਨੇ ਕੋਰੋਨਾ ਪੀਰੀਅਡ ਦੌਰਾਨ ਆਪਣੇ ਜੱਦੀ ਸ਼ਹਿਰ ਉਤਰਾਖੰਡ ਨੂੰ 47 ਆਕਸੀਜਨ ਸਿਲੰਡਰ ਦਿੱਤੇ ਹਨ। ਇੰਨਾ ਹੀ ਨਹੀਂ, ਟਾਉਤੇ ਤੂਫਾਨ ਆਉਣ 'ਤੇ ਵੀ ਉਸਨੇ ਮੁੰਬਈ ਦੇ ਲੋੜਵੰਦਾਂ ਦੀ ਮਦਦ ਕੀਤੀ।



ਉਰਵਸ਼ੀ ਇਸ ਇੰਡਸਟਰੀ 'ਚ ਕਰਨ ਜਾ ਰਹੀ ਹੈ ਡੈਬਿਊ


ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਉਰਵਸ਼ੀ ਤਮਿਲ ਅਤੇ ਤੇਲਗੂ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ। ਉਹ 'ਬਲੈਕ ਰੋਜ਼' ਨਾਂ ਦੀ ਤੇਲਗੂ ਫਿਲਮ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਤਾਮਿਲ ਸਾਇੰਸ ਫਿਕਸ਼ਨ ਫਿਲਮ 'ਚ ਵੀ ਨਜ਼ਰ ਆਵੇਗੀ।


ਇਹ ਵੀ ਪੜ੍ਹੋ: Tirath Singh Rawat Resignation: ਰਾਵਤ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਭੇਜਿਆ ਅਸਤੀਫਾ, ਰਾਜਪਾਲ ਨੂੰ ਮਿਲਣ ਦਾ ਮੰਗਿਆ ਸਮਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904