ਨਵੀਂ ਦਿੱਲੀ: ਗਲੋਬਲ ਸਮਾਰਟਫੋਨ ਕੰਪਨੀ ਓਪੋ ਦਾ ਭਾਰਤੀ ਗਾਹਕਾਂ  ਨਾਲ ਕਨੈਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਗਾਹਕਾਂ ਦੀਆਂ ਜ਼ਰੂਰਤਾਂ ਮੁਤਾਬਕ ਕਈ ਬਿਹਤਰੀਨ ਫੀਚਰਸ ਵਾਲੇ ਫੋਨ ਕੰਪਨੀ ਲੈ ਕੇ ਆ ਰਹੀ ਹੈ। ਅਜਿਹਾ ਹੀ ਕੁਝ ਇੱਕ ਵਾਰ ਫੇਰ ਤੋਂ ਕੰਪਨੀ ਕਰਨ ਵਾਲੀ ਹੈ। ਇਸ ਦੇ ਨਾਲ ਇਹ ਪਹਿਲੀ ਵਾਰ ਹੋਵੇਗਾ ਕਿ ਕੰਪਨੀ ਆਪਣਾ ਨਵਾਂ ਫੋਨ ਓਪੋ ਰੈਨੋ ਸਭ ਤੋਂ ਪਹਿਲਾਂ ਭਾਰਤ ‘ਚ ਲੌਂਚ ਕਰੇਗੀ।

ਆਪਣੇ ਹਰ ਇੱਕ ਨਵੇਂ ਲੌਂਚ ਦੇ ਨਾਲ ਕੰਪਨੀ ਭਾਰਤ ‘ਚ ਨਵੀਂ ਤਕਨੀਕ ਲੈ ਕੇ ਆ ਰਹੀ ਹੈ। ਇਸੇ ਸਾਲ ਮਈ ‘ਚ ਓਪੋ ਦਾ ਫੋਨ ਰੇਨੋ ਆਪਣੇ 10ਐਕਸ ਜ਼ੂਮ ਫੀਚਰ ਨਾਲ ਗਾਹਕਾਂ ਦੇ ਦਿਲਾਂ ‘ਚ ਥਾਂ ਬਣਾਉਣ ‘ਚ ਕਾਮਯਾਬ ਹੋਇਆ ਸੀ। ਇਸ ਫੋਨ ਦੇ ਡਿਜ਼ਾਇਨ ਤੇ ਬਿਹਤਰੀਨ ਫੀਚਰਸ ਨੇ ਪ੍ਰੀਮੀਅਮ ਸੈਗਮੈਂਟ ਦੇ ਗਾਹਕਾਂ ਦਾ ਖੂਬ ਦਿਲ ਜਿੱਤਿਆ ਸੀ।

ਇਸ ਦੀ ਲੌਚਿੰਗ ਬਾਰੇ ਖ਼ਬਰਾਂ ਹਨ ਕਿ ਹੋ ਸਕਦਾ ਹੈ ਕਿ ਕੰਪਨੀ ਭਾਰਤ ‘ਚ ਫੋਨ ਨੂੰ ਦੀਵਾਲੀ ਤੋਂ ਪਹਿਲਾਂ ਰਿਲੀਜ਼ ਕਰੇ। ਫੋਨ ਦੇ ਫੀਚਰਸ ਬਾਰੇ ਅਜੇ ਕੁਝ ਵੀ ਸਾਫ਼ ਨਹੀਂ ਹੈ। ਹੋ ਸਕਦਾ ਹੈ ਕਿ ਇਹ ਫੋਨ ਪ੍ਰੀਮੀਅਮ ਸੈਗਮੈਂਟ ‘ਚ ਪੇਸ਼ ਕੀਤਾ ਜਾਵੇ।