ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਓਪੋ ਨੇ ਇਸ ਸਾਲ ਮਾਰਚ ਵਿਚ ਦੋ ਪ੍ਰੀਮੀਅਮ ਸਮਾਰਟਫੋਨ R15 ਤੇ R15 ਡ੍ਰੀਮ ਮਿਮਰ ਐਡੀਸ਼ਨ ਲਾਂਚ ਕੀਤਾ ਸੀ ਜਦਕਿ ਹੁਣ ਓਪੋ ਦੇ RI7 ਦੇ ਟੀਜ਼ਰ ਨੂੰ ਅੋਪੋ ਵੱਲੋਂ ਸਪੌਂਸਰ ਇਕ ਈਵੈਂਟ ਦੌਰਾਨ ਸਪੌਟ ਕੀਤਾ ਗਿਆ। ਇਸ ਅਪਕਮਿੰਗ ਸਮਾਰਟਫੋਨ 'ਚ 10 ਜੀਬੀ ਰੈਮ ਹੋਵੇਗੀ। ਇਸ ਤੋਂ ਇਲਾਵਾ ਇਸ ਫੋਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ।


ਜੇਕਰ OPPO R15 ਦੀ ਗੱਲ ਕਰੀਏ ਤਾਂ ਉਸ 'ਚ 6.28 ਇੰਚ ਦੀ OLED ਸਕਰੀਨ ਦਿੱਤੀ ਗਈ ਹੈ ਜਿਸਦੀ 2280x1080 ਰੈਜ਼ੋਲੁਸ਼ਨ ਹੈ। ਇਸਦਾ ਆਸਪੈਕਟ ਰੈਸ਼ੋ 19:9ਹੈ। ਆਈਫੋਨ X ਦੀ ਲੁਕ ਦੇਣ ਵਾਲੇ ਇਸ ਸਮਾਰਟਫੋਨ 'ਚ ਨਾਚ ਫੀਚਰ ਵੀ ਹੈ। ਇਸ ਫੋਨ 'ਚ ਮੀਡੀਆਟੇਕ ਹੇਲਿਓ P60 ਅੋਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ।


ਓਪੋ R15 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ 16MP+5MP ਦੇ ਸੁਮੇਲ ਨਾਲ ਆਉਂਦਾ ਹੈ ਤੇ 3450mAh ਦੀ ਬੈਟਰੀ ਦਿੱਤੀ ਗਈ ਹੈ।