ਨਵੀਂ ਦਿੱਲੀ: ਪੇਟੀਐਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਆਪਣਾ ਪਹਿਲਾਂ ਪ੍ਰੀਮੀਅਮ ਸਬਸਕ੍ਰਿਪਸ਼ਨ ਅਧਾਰਤ ਰਿਵਾਰਡ ਤੇ ਲਾਇਲਟੀ ਪ੍ਰੋਗਰਾਮ ਯਾਨੀ ਪੇਟੀਐਮ ਫਸਟ ਦੀ ਸ਼ੁਰੂਆਤ ਕਰ ਰਿਹਾ ਹੈ। ਯੂਜ਼ਰਸ ਨੂੰ ਇੱਥੇ ਐਮਜੌਨ ਪ੍ਰਾਈਮ ਜਿਹੀਆਂ ਸੇਵਾਵਾਂ ਮਿਲਣਗੀਆਂ। ਇਸ ਦੇ ਨਾਲ ਹੀ ਪੇਟੀਐਮ ਕੈਸ਼ਬੈਕ ਵੀ ਮਿਲੇਗਾ।
ਵਨ97 ਕਮਿਊਨੀਕੇਸ਼ਨ ਅਧਾਰਤ ਕੰਪਨੀ ਪੇਟੀਐਮ ਲੌਂਚ ਕਰਨ ਦੇ ਪਹਿਲੇ ਸਾਲ ‘ਚ ਹੀ 3 ਮਿਲੀਅਨ ਸਬਸਕ੍ਰਾਈਬਰ ਆਪਣੇ ਨਾਲ ਜੋੜਨ ਦਾ ਟਾਰਗੇਟ ਲੈ ਕੇ ਚਲ ਰਹੀ ਹੈ। ਇਸ ਦੀ ਸਬਸਕ੍ਰਿਪਸ਼ਨ ਹਾਸਲ ਕਰਨ ਦੀ ਕੀਮਤ 750 ਰੁਪਏ ਹੈ ਜਿੱਥੇ 100 ਰੁਪਏ ਦਾ ਕੈਸ਼ਬੈਕ ਕੁਝ ਲਿਮਟਿਡ ਸਮੇਂ ਲਈ ਮਿਲੇਗਾ।
ਪੇਟੀਐਮ ਫਸਟ ਸਬਸਕ੍ਰਾਈਬਰ ਨੂੰ 1500 ਰੁਪਏ ਦਾ ਕੈਸ਼ਬੈਕ ਵੀ ਮਿਲ ਸਕਦਾ ਹੈ। ਇਸ ‘ਚ 100 ਰੁਪਏ ਦਾ ਕੈਸ਼ਬੈਕ ਹਰ ਮੂਵੀ ਟਿਕਟ ਯਾਨੀ ਹਰ ਮਹੀਨੇ ਮੂਵੀ ਟਿਕਟ ਦੀ ਬੁਕਿੰਗ ‘ਤੇ ਮਿਲੇਗਾ। ਇਸ ਦੇ ਨਾਲ ਹੀ ਪੇਟੀਐਮ ਮੌਲ ਤੋਂ ਸ਼ੌਪਿੰਗ ਕਰਨ ‘ਤੇ ਵੀ ਕਈਂ ਮੁਫਤ ਆਫਰ ਮਿਲਣਗੇ।