ਨਵੀਂ ਦਿੱਲੀ: ਪੇਟੀਐਮ ਖੁਦ ਨੂੰ ਪੱਕੇ ਪੈਰੀ ਕਰਨ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ। ਹੁਣ ਪੇਟੀਐਮ ਅਜਿਹਾ ਫੀਚਰ ਲੈ ਕੇ ਆਇਆ ਹੈ ਜਿਸ ਨਾਲ ਉਪਭੋਗਤਾ ਆਪਸ 'ਚ ਚੈਟ ਕਰ ਸਕਦੇ ਹਨ। ਪੈਟੀਐਮ ਨੇ ਆਫੀਸ਼ੀਅਲ ਮੈਸੇਜਿੰਗ ਸਰਵਿਸ ਲਾਂਚ ਕਰ ਦਿੱਤੀ ਹੈ। ਇਸ ਫੀਚਰ ਨੂੰ ਕੰਪਨੀ ਨੇ Paytm Inbox ਦਾ ਨਾਮ ਦਿੱਤਾ ਹੈ। ਵੱਟਸਐਪ ਦੀ ਤਰ੍ਹਾਂ ਹੀ ਇਸ ਐਪ ਰਾਹੀਂ ਮੈਸੇਜ, ਫੋਟੋ, ਵੀਡੀਓ ਆਦਿ ਉਪਭੋਗਤਾ ਸਾਂਝੇ ਕਰ ਸਕਦੇ ਹਨ। ਇਸ ਫੀਚਰ ਦਾ ਇੱਕ ਹੋਰ ਵੱਡਾ ਲਾਭ ਹੈ ਕਿ ਰੁਪਏ ਵੀ ਅਸਾਨੀ ਨਾਲ ਭੇਜੇ ਜਾ ਸਕਣਗੇ। ਇਸ ਲਈ ਤੁਹਾਨੂੰ ਪੇਟੀਐਮ ਵਾਲੇਟ ਦਾ ਇਸਤੇਮਾਲ ਕਰਨਾ ਹੋਵੇਗਾ। ਇਹ ਸੇਵਾ ਦੁਨੀਆ ਭਰ 'ਚ ਪ੍ਰਸਿੱਧ ਵੱਟਸਐਪ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਹੈ। ਇਸ ਐਪ ਜ਼ਰੀਏ ਗਰੁੱਪ ਚੈਟ ਵੀ ਕੀਤਾ ਜਾ ਸਕੇਗੀ ਤੇ ਪੇਟੀਐਮ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਜ਼ਰੀਏ ਨਿੱਜੀ ਗੱਲਾਂ ਵੀ ਕੀਤੀਆਂ ਜਾ ਸਕਦੀਆਂ ਹਨ। ਇੰਨਾ ਹੀ ਨਹੀਂ ਇਹ ਐਪ ਬਿਲਟ ਇਨ ਕੈਮਰਾ ਦੇ ਨਾਲ ਆਉਂਦੀ ਹੈ ਜਿਸ ਜ਼ਰੀਏ ਤੁਸੀਂ ਫੋਟ ਤੇ ਵੀਡੀਓ ਕੈਪਚਰ ਕਰ ਕੇ ਸਾਂਝੀ ਕਰ ਸਕੋਗੇ। ਵੱਟਸਐਪ ਦਾ ਨਵਾਂ ਲਾਈਵ ਲੋਕੇਸ਼ਨ ਸ਼ੇਅਰਿੰਗ ਜਿਹਾ ਹੀ ਫੀਚਰ ਇਸ ਐਪ 'ਚ ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਲਾਈਵ ਲੋਕੇਸ਼ਨ ਨੂੰ ਸਾਂਝਾ ਕਰ ਸਕਦੇ ਹੋ। ਇਸ ਐਪ ਦੀ ਇਕ ਖੂਬੀ ਹੋਰ ਜੋ ਹੈ ਕਿ 'Recall message' ਦਾ ਸ਼ਾਨਦਾਰ ਫੀਚਰ ਵੀ ਹੈ, ਜਿਸ ਦੀ ਮੱਦਦ ਨਾਲ ਗਲਤੀ ਨਾਲ ਭੇਜੇ ਮੈਸੇਜ ਨੂੰ ਡਲੀਟ ਕੀਤਾ ਜਾ ਸਕੇਗਾ।