ਨਵੀਂ ਦਿੱਲੀ: ਨੀਦਰਲੈਂਡ ਦੀ ਇਲੈਕਟ੍ਰੌਨਿਕ ਨਿਰਮਾਤਾ ਕੰਪਨੀ ਫਿਲਿਪਸ ਨੇ Philips X596 ਚੀਨੀ ਸਮਾਰਟਫ਼ੋਨ ਬਾਜ਼ਾਰ ਵਿੱਚ ਉਤਾਰਿਆ ਹੈ। ਇਹ ਮੱਧ ਵਰਗ ਦਾ ਫ਼ੋਨ ਹੈ। ਫ਼ੋਨ ਦੇ ਖਾਸ ਫੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ 16 ਮੈਗਾਪਿਕਸਲ ਦਾ ਕੈਮਰਾ ਹੈ ਤੇ 5.5 ਇੰਚ ਦਾ ਫੁੱਲ HD ਡਿਸਪਲੇਅ ਦਿੱਤਾ ਗਿਆ ਹੈ।


ਇਸ ਫ਼ੋਨ ਦੀ ਬਾਡੀ ਐਲਮੀਨੀਅਮ ਦੀ ਬਣੀ ਹੋਈ ਹੈ। ਸਕਰੀਨ ਦੇ ਹੇਠ ਤਿੰਨ ਟੱਚ ਬਟਨ ਲੱਗੇ ਹੋਏ ਹਨ। ਫ਼ੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਮੁੱਖ ਕੈਮਰੇ ਦੇ ਨਾਲ-ਨਾਲ ਸੈਲਫੀ ਕੈਮਰਾ ਵੀ 16 ਮੈਗਾਪਿਕਸਲ ਦਾ ਹੀ ਦਿੱਤਾ ਗਿਆ ਹੈ।

ਫਿਲਿਪਸ ਨੇ X596 ਕੁਆਲਕੌਮ ਸਨੈਪਡ੍ਰੈਗਨ 435 ਔਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦੀ ਜੋੜੀ 4 ਜੀ.ਬੀ. ਰੈਮ ਨਾਲ ਬਣਾਈ ਗਈ ਹੈ। ਇਸ ਫ਼ੋਨ ਨੂੰ 32 ਜੀ.ਬੀ. ਤੇ 64 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ਆਮ ਕੁਨੈਕਟੀਵਿਟੀ ਸੁਵਿਧਾਵਾਂ ਦੇ ਨਾਲ-ਨਾਲ ਇਸ ਵਿੱਚ 4ਜੀ ਐਲ.ਟੀ.ਈ. ਦਿੱਤਾ ਗਿਆ ਹੈ ਤੇ ਫ਼ੋਨ ਨੂੰ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਚੀਨੀ ਬਾਜ਼ਾਰ ਵਿੱਚ ਇਸ ਦੀ ਕੀਮਤ 1,299 ਤੇ 1,499 ਯੂਆਨ ਰੱਖੀ ਗਈ ਹੈ ਯਾਨੀ ਕਿ ਭਾਰਤ ਵਿੱਚ ਇਸ ਦੀ ਕੀਮਤ ਤਕਰੀਬਨ 12,800 ਰੁਪਏ ਤੋਂ ਲੈ ਕੇ 15,000 ਰੁਪਏ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਕਿਸੇ ਹੋਰ ਦੇਸ਼ ਵਿੱਚ Philips X596 ਉਤਾਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।